ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਲੜਨ ਵਾਲਿਆਂ ਦੀ ਸੁਰੱਖਿਆ ਵਾਪਸ ਲੈਣ ‘ਤੇ ਭਗਵੰਤ ਸਰਕਾਰ ਮੁੜ ਵਿਚਾਰ ਕਰੇ- ਬਾਵਾ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 17 ਮਈ 2022-ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਸਰੀਰ ‘ਤੇ ਗੋਲੀਆਂ ਖਾਣਵਾਲੇ ਕਿ੍ਰਸਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ। ਉਨਾਂ ਅਪੀਲ ਕੀਤੀ ਕਿ ਅੱਤਵਾਦ ਤੋਂ ਪੀੜਤ ਸਿਆਸੀ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ‘ਤੇ ਇਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇ।
ਪੱਤਰ ਵਿੱਚ ਬਾਵਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 17 ਮਾਰਚ 1989 ਨੂੰ ਮੁੱਲਾਂਪੁਰ ਵਿੱਚ ਅੱਤਵਾਦੀਆਂ ਨੇ ਏ.ਕੇ 47 ਨਾਲ ਹਮਲਾ ਕੀਤਾ ਸੀ। ਜਿਸ ਵਿੱਚ ਉਨਾਂਦੇ ਦੋ ਸਾਥੀ ਓਮ ਪ੍ਰਕਾਸ ਲੇਖੀ ਅਤੇ ਹਰਿੰਦਰਪਾਲ ਸਿੰਘ ਚੀਮਾ ਦੀ ਮੌਤ ਹੋ ਗਈ ਸੀ ਅਤੇ ਉਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ। ਅੱਤਵਾਦੀ ਹਮਲੇ ਤੋਂ ਬਾਅਦ ਉਨਾਂ ਨੂੰ ਪੰਜਾਬ ਸਰਕਾਰ ਤੋਂ ਸੁਰੱਖਿਆ ਮਿਲੀ ਸੀ, ਜੋ ਤੁਹਾਡੀ ਸਰਕਾਰ ਨੇ ਵਾਪਸ ਲੈ ਲਈ ਹੈ। ਉਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ 1993 ਵਿੱਚ ਪੰਜਾਬ ਦੇ ਹਾਲਾਤ ਸੁਧਰੇ ਸਨ ਤਾਂ ਉਨਾਂ ਨੇ ਉਸ ਸਮੇਂ 6 ਸੁਰੱਖਿਆ ਮੁਲਾਜਮਾਂ ਵਿੱਚੋਂ 4 ਸੁਰੱਖਿਆ ਮੁਲਾਜਮਾਂ ਨੂੰ ਵਾਪਸ ਕਰ ਦਿੱਤੇ ਸਨ । ਬਾਵਾ ਨੇ ਦੱਸਿਆ ਕਿ ਉਹ ਹਮੇਸਾ ਇੱਕ ਸਿਆਸਤਦਾਨ ਵਜੋਂ ਸਮਾਜ ਵਿੱਚ ਵਿਚਰਦੇ ਹਨ। ਇਸ ਸਮੇਂ ਉਹ ਕਈ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਨੁਮਾਇੰਦਗੀ ਵੀ ਕਰਦੇ ਹਨ ਅਤੇ ਉਨਾਂ ਨੂੰ ਵੱਖ-ਵੱਖ ਤਰਾਂ ਦੇ ਸਮਾਗਮਾਂ ਵਿਚ ਸਾਮਲ ਹੋਣ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਹੈ। ਉਨਾਂ ਨੇ ਦਿਖਾਵੇ ਲਈ ਸੁਰੱਖਿਆ ਨਹੀਂ ਲਈ। ਇਸ ਦੇ ਲਈ ਉਨਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਘੱਟੋ-ਘੱਟ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ