ਪੰਜਾਬ ਐਂਡ ਸਿੰਧ ਬੈਂਕ ਨੇ ਫ਼ਰੀਦਕੋਟ ਵਿਖੇ ਖੋਲ੍ਹੀ ਈ ਗੈਲਰੀ
ਦਿੱਲੀ ਤੋਂ ਆਏ ਬੈਂਕ ਦੇ ਸੀਈਓ ਅਤੇ ਐਮਡੀ ਨੇ ਕੀਤਾ ਗੈਲਰੀ ਦਾ ਉਦਘਾਟਨ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ , 17 ਮਈ 2022 - ਭਾਰਤ ਸਰਕਾਰ ਦੁਆਰਾ ਪੂਰੇ ਹਿੰਦੁਸਤਾਨ ਨੂੰ ਡਿਜੀਟਲ ਇੰਡੀਆ ਦੇ ਰੂਪ ਵਿਚ ਦੇਖਣ ਦੀ ਤਿਆਰੀ ਵਿੱਚ ਲੱਗੇ ਹੋਏ ਭਾਰਤ ਦੇ ਪ੍ਰਧਾਨਮੰਤਰੀ ਦੀਆਂ ਸਕੀਮਾਂ ਨੇ ਲੋਕਾਂ ਨੂੰ ਲਾਹਾ ਦੇਣਾ ਸ਼ੁਰੂ ਕਰ ਦਿੱਤਾ ਹੈ ।ਇਸ ਦੇ ਨਾਲ ਹੀ ਸਰਕਾਰ ਦੁਆਰਾ ਚਲਾਈਆਂ ਗਈਆਂ ਮੁਦਰਾ ਯੋਜਨਾ ਅਤੇ ਸਟਰੀਟ ਵੈਂਡਰ ਯੋਜਨਾ ਤੋਂ ਬਹੁਤ ਸਾਰੇ ਲੋਕ ਲਾਭ ਉਠਾ ਰਹੇ ਹਨ ।ਇਸੇ ਉਦੇਸ਼ ਨਾਲ ਅੱਜ ਫਰੀਦਕੋਟ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੁਆਰਾ ਇਕ ਈ ਗੈਲਰੀ ਦੀ ਸ਼ੁਰੂਆਤ ਕੀਤੀ ਗਈ ।ਜਿਸ ਦਾ ਉਦਘਾਟਨ ਦਿੱਲੀ ਤੋਂ ਆਏ ਬੈਂਕ ਦੇ ਐਮਡੀ ਅਤੇ ਸੀਈਓ ਐਸ ਕ੍ਰਿਸ਼ਨ ਜੀ ਨੇ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਫੀਲਡ ਜਨਰਲ ਮੈਨੇਜਰ ਪ੍ਰਵੀਨ ਮੋਂਗੀਆ ਵੀ ਮੌਜੂਦ ਸਨ। ਨਵੀਂ ਖੋਲ੍ਹੀ ਗਈ ਇਸ ਈ ਗੈਲਰੀ ਦਾ ਉਦਘਾਟਨ ਕਰਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਐਮਡੀ ਅਤੇ ਸੀਈਓ ਐਸ ਐਮ ਕ੍ਰਿਸ਼ਨਾ ਨੇ ਬੈਂਕ ਦੁਆਰਾ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਮੁਦਰਾ ਅਤੇ ਸਟ੍ਰੀਟ ਵੈਂਡਰ ਦੇ ਕੰਮਾਂ ਲਈ ਚੈੱਕ ਵੀ ਪ੍ਰਦਾਨ ਕੀਤੇ
ਇਸ ਮੌਕੇ ਐਸ ਕ੍ਰਿਸ਼ਨਾ ਜੀ ਐਮਡੀ ਅਤੇ ਸੀਈਓ ਪੰਜਾਬ ਐਂਡ ਸਿੰਧ ਬੈਂਕ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਪੂਰੇ ਹਿੰਦੁਸਤਾਨ ਨੂੰ ਡਿਜੀਟਲ ਇੰਡੀਆ ਦੇ ਰੂਪ ਵਿੱਚ ਦੇਖਣ ਦੀ ਸਕੀਮ ਪੂਰੀ ਕੀਤੇ ਜਾਣ ਜਾਣ ਲਈ ਜੋ ਲੋਕਾਂ ਨੂੰ ਆਪਣੀ ਰੋਟੀ ਰੋਜ਼ੀ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਸਕੀਮਾਂ ਜਾਰੀ ਕੀਤੀਆਂ ਹਨ ਉਨ੍ਹਾਂ ਸਕੀਮਾਂ ਨੂੰ ਡਿਜੀਟਲ ਕੀਤੇ ਜਾਣ ਦਾ ਉਨ੍ਹਾਂ ਦੇ ਬੈਂਕ ਨੇ ਉਪਰਾਲਾ ਕੀਤਾ ਹੈ ਅਤੇ ਫ਼ਰੀਦਕੋਟ ਵਿਖੇ ਇਕ ਈ ਗੈਲਰੀ ਦੀ ਸ਼ੁਰੂਅਾਤ ਕੀਤੀ ਹੈ ਜਿਸ ਵਿੱਚ ਤੁਸੀਂ ਆਪਣੇ ਪੈਸੇ ਖੁਦ ਜਮ੍ਹਾਂ ਕਰਵਾ ਸਕਦੇ ਹੋ ਆਪਣਾ ਖਾਤਾ ਖ਼ੁਦ ਕੋਲ ਸਕਦੇ ਹੋ ਆਪਣਾ ਬੈਲੇਂਸ ਖੁਦ ਚੈੱਕ ਕਰ ਸਕਦੇ ਹੋ ਅਤੇ ਅਜਿਹੀਆਂ ਹੀ ਹੋਰ ਕਏੀ ਸੇਵਾਵਾਂ ਲੈ ਸਕਦੇ ਹੋ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਆਦੇਸ਼ ਮੁਤਾਬਕ ਅਜਿਹੀਆਂ ਹੀ ਗੈਲਰੀਆਂ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਛੇਤੀ ਹੀ ਖੋਲ੍ਹੀਆਂ ਜਾ ਰਹੀਆਂ ਹਨ
ਇਸ ਮੌਕੇ ਬੈਂਕ ਦੇ ਫੀਲਡ ਜਨਰਲ ਮੈਨੇਜਰ ਪ੍ਰਵੀਨ ਮੌਂਗੀਆ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਕੇਂਦਰ ਸਰਕਾਰ ਦੁਆਰਾ ਤਿਆਰ ਕੀਤੀਆਂ ਗਈਆਂ ਨੀਤੀਆਂ ਨੂੰ ਪੂਰਾ ਕਰਨ ਤੇ ਲੱਗਾ ਹੋਇਆ ਹੈ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਵਿਕਸਤ ਕਰਨ ਲਈ ਮੁਦਰਾ ਯੋਜਨਾ ਅਤੇ ਸਟਰੀਟ ਵੈਂਡਰ ਯੋਜਨਾ ਪ੍ਰਧਾਨਮੰਤਰੀ ਸਵੈ ਨਿਧੀ ਯੋਜਨਾ ਜਿਹੀਆਂ ਸਕੀਮਾਂ ਤੋਂ ਲੋਕ ਬਹੁਤ ਲਾਭ ਉਠਾ ਰਹੇ ਹਨ ।ਇਸ ਮੌਕੇ ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਸਕੀਮਾਂ ਦੇ ਤਹਿਤ ਅੱਜ ਉਨ੍ਹਾਂ ਨੇ 30 ਲੋਕਾਂ ਨੂੰ ਆਪਣੇ ਕੰਮ ਕਾਰ ਚਲਾਉਣ ਅਤੇ ਨਵੇਂ ਕੰਮ ਸ਼ੁਰੂ ਕਰਨ ਵਾਸਤੇ ਕਰੀਬ 42 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ।
ਇਸ ਵਿਚ ਸਟਰੀਟ ਵੈਂਡਰ ਅਤੇ ਮੁਦਰਾ ਯੋਜਨਾ ਦੇ ਤਹਿਤ ਲੋਕਾਂ ਨੂੰ ਆਪਣੇ ਕੰਮ ਕਰਨ ਨੂੰ ਵਧਾਉਣ ਅਤੇ ਨਵੇਂ ਕੰਮ ਸ਼ੁਰੂ ਕੀਤੇ ਜਾਣ ਵਾਲੇ ਲਾਭਪਾਤਰੀ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਲੋੜਵੰਦ ਲੋਕ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਤਾਂ ਕਿ ਪੂਰਾ ਦੇਸ਼ ਤੇਜ਼ੀ ਨਾਲ ਤਰੱਕੀ ਕਰੇ ।ਬੈਂਕ ਦੇ ਲੀਡ ਬੈਂਕ ਮੈਨੇਜਰ ਗੁਰਵਿੰਦਰ ਸਿੰਘ ਸਿੱਧੂ ਨੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਸਾਰੇ ਹੀ ਬੈਂਕ ਇਨ੍ਹਾਂ ਸਕੀਮਾਂ ਅਧੀਨ ਲੋਕਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਦੇਣ ਲਈ ਤਤਪਰ ਹਨ । ਮੁਦਰਾ ਸਕੀਮ ਦੇ ਤਹਿਤ ਤਾਂ ਬੁਨਿਆਦੀ ਤੌਰ ਤੇ ਪੰਜਾਹ ਹਜ਼ਾਰ ਰੁਪਏ ਤੱਕ ਦਾ ਕਰਜ਼ ਦਿੱਤਾ ਜਾਂਦਾ ਹੈ ਪਰ ਜੇਕਰ ਲਾਭਪਾਤਰੀ ਉਸ ਨੂੰ ਸਹੀ ਤਰੀਕੇ ਨਾਲ ਉਪਯੋਗ ਕਰਦਾ ਹੈ ਅਤੇ ਸਮੇਂ ਸਿਰ ਆਪਣੇ ਕਰਜ਼ ਨੂੰ ਵਾਪਸ ਬੈਂਕ ਨੂੰ ਅਦਾ ਕਰ ਦਿੰਦਾ ਹੈ ਤਾਂ ਪੁਲਸ ਨੂੰ ਉਸ ਦੀ ਏ ਕਰਜ਼ ਦੀ ਲਿਮਟ 05 ਲੱਖ ਤੱਕ ਵਧਾਈ ਜਾ ਸਕਦੀ ਹੈ । ਇਸ ਤੋਂ ਵੱਡੇ ਪੈਮਾਨੇ ਤੇ ਆਪਣਾ ਕੰਮਕਾਰ ਸ਼ੁਰੂ ਕਰਨ ਜਾਂ ਨਵੇਂ ਤੌਰ ਤੇ ਕਰਨ ਵਾਲੇ ਲੋਕਾਂ ਨੂੰ ਬੈਂਕ ਇਸੇ ਸਕੀਮ ਅਧੀਨ 15 ਲੱਖ ਰੁਪਏ ਤੱਕ ਦੀ ਰਾਸ਼ੀ ਕਰਜ਼ ਦੇ ਤੌਰ ਤੇ ਦਿੰਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।