ਅਮ੍ਰਿਤਸਰ 'ਚ ਚਿੱਟੇ ਦਿਨੇ ਡਰਾਈਵਰ ਦੀਆਂ ਅੱਖਾਂ 'ਚ ਸਪਰੇਅ ਮਾਰ ਕੇ ਖੋਹੀ ਕਾਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 16 ਮਈ 2022- ਅੱਜ ਅੰਮ੍ਰਿਤਸਰ ਵਿਚ ਟ੍ਰਿਲੀਅਮ ਮਾਲ ਦੇ ਬਾਹਰ ਦੋ ਲੁਟੇਰਿਆਂ ਵੱਲੋਂ ਕਾਰ ਦੀ ਖੋਹ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਕਾਰ ਦੇ ਮਾਲਕ ਮਨੀ ਜੁਲਕਾ ਨੇ ਦੱਸਿਆ ਕਿ ਉਨ੍ਹਾਂ ਦੀ ਵਰਨਾ ਕਾਰ ਵਿੱਚ ਡਰਾਈਵਰ ਬੈਠਾ ਸੀ ਜਦ ਕਿ ਉਹ ਕਿਸੇ ਕੰਮ ਲਈ ਸਾਹਮਣੇ ਹੀ ਗਏ ਸਨ ਜਦੋਂ ਸੜਕ ਤੇ ਰੌਲਾ ਪਿਆ ਤਾਂ ਉਹ ਬਾਹਰ ਆਏ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਡਰਾਈਵਰ ਦੇ ਅੱਖਾਂ ਦੇ ਵਿੱਚ ਸਪਰੇਅ ਪਾ ਕੇ ਦੋ ਲੁਟੇਰਿਆਂ ਵੱਲੋਂ ਉਹਨਾਂ ਦੀ ਵਰਨਾ ਫਲੂਡਿਕ ਕਾਰ ਨੂੰ ਲੁਟੇਰੇ ਲੈ ਗਏ ਹਨ।
ਮਨੀ ਜੁਲਕਾ ਨੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਹਿਲੇ ਦੋ ਨੌਜਵਾਨਾਂ ਵੱਲੋਂ ਉਸ ਕੋਲੋਂ ਕੋਈ ਪਤਾ ਪੁੱਛਿਆ ਜਦੋਂ ਉਸ ਨੂੰ ਦੱਸਣ ਦੀ ਡਰਾਈਵਰ ਵੱਲੋਂ ਅਸਮਰੱਥਤਾ ਦਿਖਾਈ ਗਈ ਤਾਂ ਇਸਦੇ ਵਿੱਚ ਹੀ ਲੁਟੇਰਿਆਂ ਵੱਲੋਂ ਉਸ ਦੀ ਅੱਖਾਂ ਤੇ ਸਪਰੇਅ ਕਰ ਦਿੱਤਾ ਗਿਆ ਅਤੇ ਉਸ ਨੂੰ ਗੱਡੀ ਚੋਂ ਬਾਹਰ ਕੱਢ ਕੇ ਲੁਟੇਰੇ ਗੱਡੀ ਲੈ ਕੇ ਫ਼ਰਾਰ ਹੋ ਗਏ। ਮੌਕੇ ਤੇ ਪੁਲੀਸ ਪਹੁੰਚੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।