ਪਾਕਿਸਤਾਨ: ਪੇਸ਼ਾਵਰ 'ਚ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ
ਪਾਕਿਸਤਾਨ, 15 ਮਈ 2022- ਪਾਕਿਸਤਾਨ ਦੇ ਪੇਸ਼ਾਵਰ ਤੋਂ ਇਸ ਵੇਲੇ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ, ਦੋ ਸਿੱਖਾਂ ਦਾ ਅਣਪਛਾਤਿਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ, ਦੋਵੇਂ ਸਿੱਖ ਕਈ ਸਾਲਾਂ ਤੋਂ ਪੇਸ਼ਾਵਰ ਵਿੱਚ ਦੁਕਾਨ ਚਲਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕਵਲਜੀਤ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ।
ਨਿਊਜ਼-18 ਦੇ ਹਵਾਲੇ ਅਨੁਸਾਰ, ਦੋਵੇਂ ਸਿੱਖਾਂ ਤੇ ਉਸ ਵੇਲੇ ਗੋਲੀਆਂ ਚਲਾਈਆਂ ਗਈਆਂ, ਜਦੋਂ ਉਹ ਦੁਕਾਨ ਵਿੱਚ ਬੈਠੇ ਸਨ।
ਦੁਕਾਨਾਂ ਤੇ ਪਹਿਲਾਂ ਤਾਬੜਤੋੜ ਫਾਈਰਿੰਗ ਕੀਤੀ ਗਈ ਅਤੇ ਬਾਅਦ ਵਿੱਚ ਨਿਸ਼ਾਨਾ ਬਣਾ ਕੇ, ਦੋ ਸਿੱਖਾਂ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੂਜੇ ਪਾਸੇ , ਇਸ ਸਾਰੀ ਘਟਨਾ ਦੀ ਐਸਜੀਪੀਸੀ ਪ੍ਰਧਾਨ ਦੇ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਕੀਤੀ ਅਤੇ ਦੁੱਖ ਜਾਹਰ ਕਰਦਿਆਂ ਹੋਇਆ ਸਰਕਾਰ ਕੋਲੋਂ ਮੰਗ ਕੀਤੀ ਕਿ, ਕਾਤਲਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।