ਡਾ. ਨਾਨਕ ਸਿੰਘ ਐਸ ਐਸ ਪੀ ਪਟਿਆਲਾ ਤਾਇਨਾਤ ਕੀਤਾ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 1 ਅਪ੍ਰੈਲ,2022: ਪਟਿਆਲਾ ਵਿਖੇ ਇਕ ਬੜੇ ਹੀ ਇਮਾਨਦਾਰ ਤੇ ਇਨਸਾਫ਼ ਪਸੰਦ ਅਧਿਕਾਰੀ ਡਾ:ਨਾਨਕ ਸਿੰਘ ਆਈ ਪੀ ਐਸ ਨੂੰ ਪਟਿਆਲਾ ਸ਼ਾਹੀ ਸ਼ਹਿਰ ਦਾ ਮੁੱਖੀ ਲਗਾਇਆ ਗਿਆ ਹੈ ਇਨ੍ਹਾਂ ਦੀ ਇਮਾਨਦਾਰੀ ਅਤੇ ਇਨਸਾਫ਼ ਪਸੰਦ ਦਿੱਖ ਜੱਗ ਜ਼ਾਹਰ ਹੈ ।
ਇਨ੍ਹਾਂ ਨੇ ਪੰਜਾਬ ਵਿੱਚ ਜਿੱਥੇ ਕਿਤੇ ਵੀ ਕੰਮ ਕੀਤਾ ਆਪਣੀ ਇਮਾਨਦਾਰੀ ਤੇ ਦਿਆਨਤਦਾਰੀ ਦੀ ਛਾਂਪ ਛੱਡੀ ਹੈ ਇਸ ਤੋਂ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਆਪ ਪਾਰਟੀ ਕਰੱਪਸ਼ਨ ਫਰੀ ਸਰਕਾਰ ਦੇਣ ਦੇ ਰਾਹ ਤੂਰ ਪਈ ਹੈ ਤੇ ਇਮਾਨਦਾਰੀ ਦੀ ਕੱਦਰਪੈਣੀ ਸ਼ੁਰੂ ਹੋ ਗਈ ਹੈ।