ਹੋਲਾ ਮਹੱਲਾ ਦੇਖਣ ਜਾ ਰਹੇ ਤਿੰਨ ਨੌਜਵਾਨਾਂ ਦੀ ਹਾਦਸੇ ਵਿਚ ਮੌਤ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ,17 ਮਾਰਚ 2022- ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇਖਣ ਜਾ ਰਹੇ ਤਿੰਨ ਨੌਜਵਾਨਾਂ
ਦੀ ਬੀਤੇ ਦਿਨ ਕਾਹਨਪੁਰ ਖੂਹੀ (ਨੂਰਪੁਰ ਬੇਦੀ,ਰੂਪਨਗਰ) ਕੋਲ ਹਾਦਸੇ ਵਿਚ ਮੌਤ ਹੋ ਗਈ। ਉਕਤ ਨੌਜਵਾਨ ਭੋਗਪੁਰ ਦੇ ਪਿੰਡ
ਸੱਗਰਵਾਲੀ ਦੇ ਸਨ। ਜਿਸ ਵਿਚ ਦੋ ਸਕੇ ਭਰਾ ਸਨ। ਇਹ ਤਿੰਨੇ ਨੌਜਵਾਨ ਮੋਟਰਸਾਇਕਲ ਤੇ ਜਾ ਰਹੇ ਸਨ ਕਿ
ਕਾਹਨਪੁਰ ਖੂਹੀ ਕੋਲ ਹਾਦਸਾ ਹੋ ਗਿਆ ਸੀ। ਇਨ੍ਹਾਂ ਨੌਜਵਾਨਾਂ ਦਾ ਪਿੰਡ ਸੱਗਰਵਾਲੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ।