ਪਿੰਡ ਚਹਿਲ ਤੋਂ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਛੱਡਕੇ ਅਨੇਕਾਂ ਪਰਿਵਾਰ ਹੋਏ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ
ਦੀਪਕ ਗਰਗ
ਕੋਟਕਪੂਰਾ 26 ਜਨਵਰੀ 2022 - ਸ਼੍ਰੋਮਣੀ ਅਕਾਲੀ ਦਲ ਜਿਲਾ ਫਰੀਦਕੋਟ ਦਿਹਾਤੀ ਦੇ ਪ੍ਰਧਾਨ ਸਰਦਾਰ ਮਨਤਾਰ ਸਿੰਘ ਬਰਾੜ ਦੀ ਅਗੁਵਾਈ ਹੇਠ ਨੇੜਲੇ ਪਿੰਡ ਚਹਿਲ ਤੋਂ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਛੱਡਕੇ ਅਨੇਕਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਰੁਪਾਣਾ, ਇੰਦਰਜੀਤ ਸਿੰਘ ਰੁਪਾਣਾ, ਹਾਕਮ ਸਿੰਘ ਮੈਂਬਰ ਪੰਚਾਇਤ, ਅਜਮੇਰ ਸਿੰਘ ਰੁਪਾਣਾ, ਜਰਨੈਲ ਸਿੰਘ ਫ਼ੌਜੀ, ਰਾਜਾ ਸਿੰਘ ,ਮਨਵੀਰ ਸਿੰਘ ਮਨੀ, ਰਾਜਵਿੰਦਰ ਸਿੰਘ ਚਹਿਲ ,ਮਲਕੀਤ ਸਿੰਘ, ਬਿਕਰਮਜੀਤ ਸਿੰਘ,ਤਾਰਾ ਸਿੰਘ ,ਕੋਰਾ ਸਿੰਘ,ਸੂਬਾ ਸਿੰਘ , ਲਾਡੀ, ਮਲਕੀਤ ਸਿੰਘ, ਜਲੌਰ ਸਿੰਘ, ਕਾਕੂ ਸਿੰਘ , ਮੋਹਨ ਲਾਲ ,ਰਾਜੂ ਸਿੰਘ ਆਦਿ ਨੂੰ ਮਨਤਾਰ ਬਰਾੜ ਵਲੋਂ ਸਿਰੋਪੇ ਪਾਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਮਨਤਾਰ ਬਰਾੜ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਕਾਗਰਸ ਨੇ ਪੰਜ ਸਾਲਾ ਵਿਚ ਕੁਝ ਨਹੀਂ ਕੀਤਾ ਹੈ। ਜਿਸ ਤੋਂ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਇਨ੍ਹਾਂ ਨੇ ਅਕਾਲੀ ਦਲ ਵਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਨੂੰ ਬੰਦ ਕਰ ਦਿਤਾ ਹੈ। ਅਕਾਲੀ ਦਲ ਦੀ ਸਰਕਾਰ ਬਣਨ ਉਤੇ ਗਰੀਬ ਲੋਕਾਂ ਦੇ ਬੰਦ ਪਏ ਆਟਾ ਦਾਲ ਰਾਸ਼ਨ ਕਾਰਡ ਬਣਾਏ ਜਾਣਗੇ ਅਤੇ ਗਰੀਬਾਂ ਦੇ ਰਹਿੰਦੇ ਮਕਾਨ ਬਨਾਏ ਜਾਣਗੇ।
ਉਨ੍ਹਾਂ ਕਾਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਆਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਮਨਤਾਰ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਵਿਚ ਬਗਾਵਤ ਲਗਾਤਰ ਚੱਲ ਰਹੀ ਹੈ। ਇਨ੍ਹਾਂ ਨੇ ਪੰਜ ਸਾਲਾ ਵਿੱਚ ਲਗਾਤਾਰ ਲੁਟਿਆ ਜਿਸ ਤੋਂ ਲੋਕ ਨਫ਼ਤਰ ਕਰਨ ਲੱਗੇ ਹਨ ਜੋ ਲਗਾਤਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ
ਇਸ ਮੌਕੇ ਸੇਵਕ ਸਿੰਘ (ਸਾਬਕਾ ਸਰਪੰਚ), (ਜਗਸੀਰ ਸਿੰਘ ਪ੍ਰਧਾਨ) ਕੀਰਤ ਸਿੰਘ, ਸੁਖਵੰਤ ਸਿੰਘ, ਨਿਰਮਲ ਸਿੰਘ ਖ਼ਾਲਸਾ, ਜਸਪ੍ਰੀਤ ਸਿੰਘ, ਬਲਦੇਵ ਸਿੰਘ(ਸਾਬਕਾ ਸਰਪੰਚ), ਬਲਜੀਤ ਸਿੰਘ (ਸਾਬਕਾ ਸਰਪੰਚ), ਗੁਰਦੀਪ ਸਿੰਘ ਚਹਿਲ,ਮਲਕੀਤ ਨੰਬਰਦਾਰ, ਭਜਨ ਸਿੰਘ ਵੀ ਮੌਜੂਦ ਰਹੇ ।