ਪਿੰਡ ਦੇਵੀ ਵਾਲਾ ਤੋਂ ਅਨੇਕਾਂ ਪਰਿਵਾਰ ਕਾਂਗਰਸ ਅਤੇ ਆਪ ਪਾਰਟੀ ਨੂੰ ਛੱਡਕੇ ਹੋਏ ਅਕਾਲੀ ਦਲ ਵਿੱਚ ਹੋਏ ਸਾਮਿਲ
ਦੀਪਕ ਗਰਗ
ਕੋਟਕਪੂਰਾ 26 ਜਨਵਰੀ 2022 - ਕੋਟਕਪੂਰਾ ਦੇ ਨੇੜਲੇ ਪਿੰਡ ਪਿੰਡ ਦੇਵੀ ਵਾਲਾ ਤੋਂ ਅਨੇਕਾਂ ਪਰਿਵਾਰ ਕਾਂਗਰਸ ਅਤੇ ਆਪ ਪਾਰਟੀ ਨੂੰ ਛੱਡਕੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸਾਮਿਲ ਹੋ ਗਏ।
ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਨਾਨਕ ਸਿੰਘ ਸੱਤੂ ਸਿੰਘ,ਸੁੱਖਾ ਸਿੰਘ, ਕਾਲਾ ਸਿੰਘ,ਬਿੰਦੂ ਸਿੰਘ,ਬਲਜਿੰਦਰ ਸਿੰਘ, ਨਰਿੰਦਰ ਸਿੰਘ, ਸੇਵਕ ਸਿੰਘ,ਬਹਾਦਰ ਸਿੰਘ, ਰਸ਼ਪਾਲ ਸਿੰਘ, ਸੀਰਾ ਸਿੰਘ ,ਮੁਖਤਿਆਰ ਸਿੰਘ,ਰਾਜਾ ਸਿੰਘ, ਗੁਰਪਿਆਰ ਸਿੰਘ,ਨੱਥੂ ਸਿੰਘ ਮੈਂਬਰ ਪੰਚਾਇਤ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਿਹਾਤੀ ਸਰਦਾਰ ਮਨਤਾਰ ਸਿੰਘ ਬਰਾੜ ਨੇ ਇਨ੍ਹਾਂ ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਸੁਰਜੀਤ ਸਿੰਘ ਜੈਲਦਾਰ, ਜਸਪਾਲ ਸਿੰਘ ਮੌੜ,ਮਨਦੀਪ ਸਿੰਘ (ਰੂਬੀ ਬਰਾੜ), ਤਰਲੋਚਨ ਦੁੱਲਟ,ਜਗਦੇਵ ਸਿੰਘ ਬਰਾੜ, ਸੰਜੀਤ ਕੁਮਾਰ, ਪੱਪਾ ਸੰਧੂ ਹਾਜਿਰ ਸਨ ।