ਭਾਜਪਾ ਨੇ ਕੀਤਾ ਚੋਣ ਦਫਤਰ ਦਾ ਉਦਘਾਟਨ
ਦੀਪਕ ਜੈਨ
ਜਗਰਾਓਂ, 26 ਜਨਵਰੀ 2022 - ਅੱਜ ਜਗਰਾਓਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਝਾਂਸੀ ਰਾਣੀ ਚੌਂਕ ਦੇ ਨਜਦੀਕ ਆਪਣੇ ਚੌਣ ਦਫਤਰ ਦਾ ਉਦਘਾਟਨ ਸੁਤੰਤਰਤਾ ਸੈਨਾਨੀ ਪਰਿਵਾਰ ਅਤੇ ਪੁਰਾਣੇ ਭਾਜਪਾ ਵਰਕਰ ਦਰਸ਼ਨ ਲਾਲ ਸ਼ੰਮੀ ਤੋਂ ਕਰਵਾਇਆ। ਇਸ ਮੌਕੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਓਨਾ ਨੂੰ ਜਗਰਾਓਂ ਦੀਆਂ ਸਮਸਿਆਵਾਂ ਬਾਰੇ ਪੂਰੀ ਜਾਣਕਾਰੀ ਹੈ ਅਤੇ ਉਹ ਇੰਨਾ ਸਮਸਿਆਵਾਂ ਨੂੰ ਦੂਰ ਕਰਨ ਵਾਸਤੇ ਹੀ ਆਪਣਾ ਮੈਨੀਫੈਸਟੋ ਬਣਾਉਣਗੇ। ਇਸ ਮੌਕੇ ਜਿਲਾ ਪ੍ਰਧਾਨ ਗੌਰਵ ਖੁੱਲਰ , ਸੂਬਾ ਕਾਰਜਕਰਨੀ ਦੇ ਮੇਂਬਰ ਰਜਿੰਦਰਪਾਲ ਸ਼ਰਮਾ , ਸੰਚਿਤ ਗਰਗ , ਰਜੇਸ਼ ਅੱਗਰਵਾਲ, ਗੁਰਭੇਜ ਸਿੰਘ ਆਦਿ ਹਾਜਰ ਸਨ।
ਇਥੇ ਵੇਖਣ ਨੂੰ ਇਹ ਮਿਲਿਆ ਕਿ ਜਦੋ ਦਫਤਰ ਦਾ ਉਦਘਾਟਨ ਕੀਤਾ ਗਿਆ ਤਾਂ ਓਥੇ ਮੌਜੂਦ ਨੇਤਾਵਾਂ ਅਤੇ ਵਰਕਰਾਂ ਨੂੰ ਇਹ ਹੀ ਨਹੀਂ ਪਤਾ ਚਲਿਆ ਕਿ ਦਫਤਰ ਦਾ ਉਦਘਾਟਨ ਕਿਵੇਂ ਕੀਤਾ ਗਿਆ ਕਿਓਂਕਿ ਦਫਤਰ ਦਾ ਉਦਘਾਟਨ ਕਰਨ ਮੌਕੇ ਰਿਬਨ ਨੂੰ ਬਾਹਰੋਂ ਕੱਟਕੇ ਅੰਦਰ ਜਾਣਾ ਹੁੰਦਾ ਹੈ ਪਰ ਕੰਵਰ ਨਰਿੰਦਰ ਸਿੰਘ ਨੇ ਰਿਬਨ ਅੰਦਰ ਤੋਂ ਬਾਹਰ ਨੂੰ ਕਟਵਾ ਦਿੱਤਾ। ਜਿਸ ਕਾਰਨ ਇਹ ਗੱਲ ਓਥੇ ਚਰਚਾ ਦਾ ਵਿਸ਼ਾ ਬਣੀ ਰਹੀ।