ਤਰਲੋਚਨ ਸਿੰਘ ਸੂੰਢ ਨੂੰ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਐਲਾਨਿਆ
ਰਜਿੰਦਰ ਕੁਮਾਰ,ਬਾਬੂਸ਼ਾਹੀ ਨੈੱਟਵਰਕ
ਬੰਗਾ, 26 ਜਨਵਰੀ 2022- ਤਰਲੋਚਨ ਸਿੰਘ ਸੂੰਢ ਨੂੰ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਦਾ ਉਮੀਦਵਾਰ ਐਲਾਨਿਆ ਗਿਆ। ਉਹ ਹਲਕਾ ਬੰਗਾ ਤੋਂ 2 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ 2017 ਦੀਆਂ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਵਲੋਂ ਟਿਕਟ ਨਾ ਮਿਲਣ ਕਰਕੇ ਉਹ ਨਾਰਾਜ਼ ਹੋ ਗਏ ਸਨ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਸਨ।
ਇਸ ਵਾਰ ਪਾਰਟੀ ਵਿਚ ਦੁਬਾਰਾ ਆਉਣ ਤੇ ਉਹਨਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਸੀਟ ਸਭ ਹੌਟ ਸੀਟ ਮੰਨੀ ਜਾਂਦੀ ਹੈ । ਜਿਸ ਤੇ ਤਰਲੋਚਨ ਸਿੰਘ ਸੂੰਢ ਬਾਜ਼ੀ ਮਾਰ ਗਏ।