ਮੁੱਖ ਮੰਤਰੀ ਚੰਨੀ ਦੇ ਹੱਕ ਚ ਡਟਿਆ ਭਾਰਤੀਯ ਅੰਬੇਡਕਰ ਮਿਸ਼ਨ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 25, ਜਨਵਰੀ, 2022: ਪਹਿਲੀ ਵਾਰ ਪੰਜਾਬ ਵਿੱਚ ਦਲਿਤ ਵਰਗ ਨਾਲ ਸਬੰਧਿਤ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਦਬਾਉਣ ਲਈ ਭਾਜਪਾ, ਆਪ, ਅਕਾਲੀ ਦਲ ਸਣੇ ਸਮੂਹ ਦਲਿਤ ਵਿਰੋਧੀ ਪਾਰਟੀਆ ਇਕੱਠੀਆ ਹੋ ਗਈਆ ਹਨ ਪਰੰਤੂ ਚਰਨਜੀਤ ਚੰਨੀ ਨਾਲ ਪੰਜਾਬ ਭਰ ਦੇ ਲੋਕਾਂ ਦੀਆਂ ਦੁਆਵਾਂ ਨਾਲ ਹਨ ਜਿੰਨਾ ਨੇ ਚਰਨਜੀਤ ਸਿੰਘ ਚੰਨੀ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ । ਇਹ ਵਿਚਾਰ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਸਥਾਨਕ ਸ਼ਹਿਰ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ ।
ਦਰਸ਼ਨ ਕਾਂਗੜਾ ਜ਼ਿਲ੍ਹਾ ਮਲੇਰਕੋਟਲਾ ਵਿਖੇ ਮਿਸ਼ਨ ਦੀਆ ਵੱਖ ਵੱਖ ਮੀਟਿੰਗਾ ਵਿੱਚ ਸ਼ਿਰਕਤ ਕਰਨ ਅਤੇ ਕਾਂਗਰਸੀ ਉਮੀਦਵਾਰ ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ ਕੌਮੀ ਪ੍ਰਧਾਨ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਹਰ ਪੱਧਰ ਤੋ ਉਪਰ ਉਠ ਕਿ ਚਰਨਜੀਤ ਸਿੰਘ ਚੰਨੀ ਨਾਲ ਚਟਾਨ ਵਾਂਗ ਖੜਾ ਹੈ ਉਨਾ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋ ਬਤੌਰ ਮੁੱਖ ਮੰਤਰੀ ਬੜੇ ਥੋੜੇ ਸਮੇ ਵਿੱਚ ਹੀ ਹਰ ਵਰਗ ਦੀ ਭਲਾਈ ਅਤੇ ਬਿਹਤਰੀ ਲਈ ਅਜਿਹੇ ਵੱਡੇ ਕੰਮ ਕਰ ਦਿੱਤੇ ਹਨ ਜਿਸ ਸਦਕਾ ਚਰਨਜੀਤ ਸਿੰਘ ਚੰਨੀ ਸਿਰਫ ਦਲਿਤ ਵਰਗ ਹੀ ਨਹੀ ਬਲਕਿ ਪੰਜਾਬ ਭਰ ਦੇ ਹਰ ਵਰਗ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ।
ਉਹਨਾ ਕਿਹਾ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਚੇਹਰੇ ਨੂੰ ਲੈ ਕੇ ਹੋਏ ਵੱਖ ਵੱਖ ਸਰਵੇ ਦੌਰਾਨ ਚਰਨਜੀਤ ਸਿੰਘ ਚੰਨੀ ਸਭ ਤੋ ਵੱਧ ਲੋਕਾ ਦੀ ਪਸੰਦ ਬਣ ਗਏ ਹਨ ਜੋ ਭਾਜਪਾ, ਆਪ ਅਤੇ ਅਕਾਲੀਆ ਨੂੰ ਸਹਿਣ ਨਹੀ ਹੋ ਰਿਹਾ ਦਰਸ਼ਨ ਕਾਂਗੜਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਭਾਰਤੀਯ ਅੰਬੇਡਕਰ ਮਿਸ਼ਨ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਕਾਂਗਰਸੀ ਉਮੀਦਵਾਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੜੀ ਮਿਹਨਤ ਕਰ ਰਿਹਾ ਹੈ ਉਹਨਾ ਕਿਹਾ ਕਿ ਉਹ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆ ਅੰਦਰ ਜਾ ਕਿ ਆਏ ਹਨ ਜਿੱਥੇ ਲੋਕ ਚਰਨਜੀਤ ਸਿੰਘ ਚੰਨੀ ਵੱਲੋ ਕੀਤੇ ਕੰਮਾ ਤੋ ਕਾਫੀ ਪ੍ਰਭਾਵਿਤ ਹਨ ਜੋ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਚਰਨਜੀਤ ਚੰਨੀ ਨੂੰ ਬਤੌਰ ਮੁੱਖ ਮੰਤਰੀ ਸਿਰਫ 111 ਦਿਨਾ ਦਾ ਸਮਾ ਹੀ ਮਿਲਿਆ ਜਿਸ ਵਿੱਚ ਉਨਾ ਜਿੰਨਾ ਕੰਮ ਕੀਤਾ ਹੈ ਐਨਾ ਕੰਮ ਹੋਰ ਮੁੱਖ ਮੰਤਰੀ ਕਈ ਸਾਲਾ ਵਿੱਚ ਵੀ ਨਹੀ ਕਰਵਾ ਸਕੇ ਪੰਜ ਸਾਲ ਦੇ ਸਮੇ ਵਿੱਚ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਕਾਇਆ ਕਲਪ ਕਰ ਦੇਣਗੇ ਦਰਸ਼ਨ ਕਾਂਗੜਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੌਕਾ ਹੋਰ ਜਰੂਰ ਮਿਲਨਾ ਚਾਹੀਦਾ ਹੈ ਇਸ ਮੋਕੇ ਰਜਤ ਕਲਿਆਣ, ਸ਼ਿਵ ਕੁਮਾਰ, ਹਰਦੇਵ ਸਿੰਘ, ਕ੍ਰਿਸ਼ਨ ਸਿੰਘ, ਤਰਲੋਚਨ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ