ਪੰਜਾਬ ਵਿਚ ਨਾਮਜ਼ਦਗੀਆਂ ਅੱਜ 25 ਜਨਵਰੀ ਤੋਂ
ਚੰਡੀਗੜ੍ਹ, 25 ਜਨਵਰੀ, 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੰਤਿਮ ਦਿਨ ਹੋਵੇਗਾ ਜਦੋਂ ਕਿ 2 ਫਰਵਰੀ ਨੁੰ ਨਾਮਜ਼ਦਗੀ ਪੱਤਰਾਂ ਦੀ ਪੜਚੋਲ ਹੋਵੇਗੀ ਤੇ 4 ਫਰਵਰੀ ਨੂੰ ਉਮੀਦਵਾਰ ਆਪਣਾ ਨਾਂ ਵਾਪਸ ਲੈ ਸਕਣਗੇ। ਵੋਟਾਂ 20ਫਰਵਰੀ ਨੂੰ ਪੈਣਗੀਆਂ।