ਪਿੰਡ ਅੱਚਰਵਾਲ ਵਿਖੇ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਚੋਣ ਪ੍ਰਚਾਰ ਮੌਕੇ
ਦੀਦਾਰ ਗੁਰਨਾ
ਰਾਏਕੋਟ, 24 ਜਨਵਰੀ : ਇਥੋਂ ਨੇੜ੍ਹਲੇ ਪਿੰਡ ਅੱਚਰਵਾਲ ਪਿੰਡ ਜੱਟਪੁਰਾ ਅਤੇ ਪਿੰਡ ਸੱਤੋਵਾਲ ਚ ਚੋਣ ਦੌਰਾ ਕਰਦਿਆਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਆਪਣੇ ਕਾਂਗਰਸੀ ਉਮੀਦਵਾਰ ਪੁੱਤਰ ਕਾਮਿਲ ਅਮਰ ਸਿੰਘ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ,ਵੱਖ-ਵੱਖ ਥਾਈਂ ਜੁੜੇ ਇਕੱਠਾ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਇਕੋ-ਇੱਕ ਕਾਂਗਰਸ ਪਾਰਟੀ ਹੈ ਜਿਹੜੀ ਕਿ ਹਰੇਕ ਵਰਗ ਦਾ ਭਲਾ ਚਾਹੁੰਦੀ ਹੈ , ਉਨ੍ਹਾਂ ਕਿਹਾ ਕਿ ਆਟਾ ਦਾਲ, ਮਗਨਰੇਗਾ ਵਰਗੀਆਂ ਵੱਡੀਆਂ ਸਕੀਮਾਂ ਜੋ ਕਿ ਸਿੱਧੀਆਂ ਗਰੀਬ ਵਰਗ ਨਾਲ ਜੁੜੀਆਂ ਹੋਈਆ ਨੂੰ ਕਾਂਗਰਸ ਸਰਕਾਰ ਨੇ ਹੀ ਬਣਾਇਆ ਸੀ ਜਿਸਦਾ ਅੱਜ ਭਾਰਤ ਦਾ ਬਹੁ ਗਿਣਤੀ ਗਰੀਬ ਭਾਈਚਾਰਾ ਫਾਇਦਾ ਲੈ ਰਿਹਾ ਹੈ , ਉਨ੍ਹਾਂ ਹਲਕਾ ਰਾਏਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਮਿਲ ਅਮਰ ਸਿੰਘ ਦਾ ਹਰੇਕ ਪੱਖ ਤੋਂ ਸਾਥ ਦੇਣ ਜੋ ਕਿ ਹਲਕੇ ਦੇ ਵਿਕਾਸ ਲਈ ਇੱਕ ਤਾਕਤ ਬਣਕੇ ਸਾਹਮਣੇ ਆਵੇਗਾ। ਉਨ੍ਹਾਂ ਹੱਥ ਪੰਜੇ ਲਈ ਆਪੋ-ਆਪਣੀ ਇੱਕੋ-ਇੱਕ ਵੋਟ ਪਾਉਣ ਦੀ ਅਪੀਲ ਕੀਤੀ , ਇਸ ਮੌਕੇ ਉਨ੍ਹਾਂ ਨਾਲ ਦਿਲਖੁਰਸ਼ੀਦ ਬੰਟੀ ਅੱਚਰਵਾਲ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਨੰਬਰਦਾਰ ਕੁਲਤਾਰ ਸਿੰਘ, ਕਰਨੈਲ ਸਿੰਘ (ਸਾਬਕਾ ਸਰਪੰਚ), ਲਾਲਾ, ਬਲਦੇਵ ਸਿੰਘ, ਪੱਪਾ ਸਿੰਘ, ਜੋਰਾ ਖਾਂ, ਜਗਦੇਵ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ, ਮੈਂਬਰ ਦਰਸ਼ਨ ਸਿੰਘ, ਲਾਲੀ ਖਾਂ, ਜੁਗਰਾਜ ਸਿੰਘ,ਲਵਪ੍ਰੀਤ ਸਿੰਘ, ਹਰਜੀਤ ਸਿੰਘ, ਵੀਰ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ, ਮੈਂਬਰ ਲਾਭ ਸਿੰਘ, ਬੂਟਾ ਸਿੰਘ, ਕਮਲਜੀਤ ਸਿੰਘ, ਜਗਤਾਰ ਸਿੰਘ ਗਿਆਨੀ, ਮਲਕੀਤ ਸਿੰਘ, ਜਸਪ੍ਰੀਤ ਸਿੰਘ ਤੇ ਰਣਜੀਤ ਸਿੰਘ, ਚੇਅਰਮੈਨ ਕ੍ਰਿਪਾਲ ਸਿੰਘ ਨੱਥੋਵਾਲ, ਦਵਿੰਦਰ ਸਿੰਘ, ਬਹਾਦਰ ਸਿੰਘ, ਬੂਟਾ ਸਿੰਘ ਗਿੱਲ, ਤਿਰਲੋਚਨ ਸਿੰਘ,ਗੁਰਨਾਮ ਸਿੰਘ ਪੰਚ, ਦਰਸ਼ਨ ਸਿੰਘ (ਸਾਬਕਾ ਪੰਚ), ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਕਰਮਜੀਤ ਸਿੰਘ, ਬਲਦੇਵ ਸਿੰਘ, ਜੱਗਾ ਜੱਟਪੁਰਾ ਤੇ ਭਰਪੂਰ ਸਿੰਘ ਢਿੱਲੋਂ , ਸਰਪੰਚ ਕੁਲਦੀਪ ਕੌਰ, ਯੂਥ ਆਗੂ ਗੱਗੂ ਸੱਤੋਵਾਲ, ਗੁਰਨਾਮ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ (ਸਾਰੇ ਪੰਚ), ਹਰਜੀਤ ਸਿੰਘ, ਮੱਘਰ ਸਿੰਘ, ਸੋਹਣ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਜਗਰਾਜ ਸਿੰਘ ਤੇ ਲਵਦੀਪ ਸਿੰਘ ਤੋਂ ਇਲਾਵਾ ਹੋਰ ਵੀ ਕਈ ਹਾਜ਼ਰ ਸਨ