ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ
ਅਸ਼ੋਕ ਵਰਮਾ
ਬਠਿੰਡਾ,23ਜਨਵਰੀ2022: ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਨਵੇਂ ਚੁਣੇ ਗਏ ਅਹੁਦੇਦਾਰ ਦੀ ਮੀਟਿੰਗ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭਾ ਦੇ ਹੋਰ ਅਹੁਦੇਦਾਰ ਰਣਜੀਤ ਗੌਰਵ,ਡਾ.ਰਵਿੰਦਰ ਸਿੰਘ ਸੰਧੂ, ਅਗਾਜਬੀਰ, ਦਿਲਬਾਗ ਸਿੰਘ ਅਤੇ ਅਮਨ ਦਾਤੇਵਾਸੀਆ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ 2022-23 ਲਈ ਕਾਰਜਕਾਰਨੀ ਦੀ ਚੋਣ ਕੀਤੀ ਗਈ।
ਇਸ ਮੌਕੇ ਰਣਬੀਰ ਰਾਣਾ, ਦਮਜੀਤ ਦਰਸਨ, ਲਛਮਣ ਮਲੂਕਾ, ਬਲਵਿੰਦਰ ਭੁੱਲਰ,ਭੋਲਾ ਸਿੰਘ ਸ਼ਮੀਰੀਆ, ਵਿਕਾਸ ਕੌਂਸਲ ਅਤੇ ਅਮਨਦੀਪ ਕੌਰ ਮਾਨ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ। ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਅਤੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਸਭਾ ਵਲੋਂ ਜਲਦੀ ਹੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕਰਕੇ ਆਉਂਣ ਵਾਲੇ ਦੋ ਸਾਲਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਏਜੰਡਾ ਤਿਆਰ ਕੀਤਾ ਜਾਏਗਾ।