ਜ਼ਿਲ੍ਹਾ ਫਰੀਦਕੋਟ ਦੀ ਸਿਆਸਤ ਵਿੱਚ ਬਹੁਤ ਜਲਦ ਹੋ ਸਕਦਾ ਹੈ ਵੱਡਾ ਧਮਾਕਾ
ਦੀਪਕ ਗਰਗ
ਚੰਡੀਗੜ੍ਹ 19 ਜਨਵਰੀ 2022 - ਰਾਜਨੀਤੀ ਵਿਚ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੋਣਾਂ ਮੌਕੇ ਸਿਆਸਤੀ ਧਮਾਕੇ ਹੋਣਾ ਆਮ ਗੱਲ ਹੈ।
ਅੱਜ ਕੋਟਕਪੂਰਾ ਵਿਖੇ ਇਕ ਵੱਡੇ ਕਾਂਗਰਸੀ ਆਗੂ ਦੇ ਦਫਤਰ ਦੇ ਅੰਦਰ ਬਾਹਰ ਲੱਗੇ ਹੋਏ ਕਾਂਗਰਸੀ ਫਲੈਕਸ ਬੋਰਡ ਗਾਇਬ ਹੋਣ ਤੋਂ ਬਾਅਦ ਅਟਕਲਾਂ ਦਾ ਬਾਜਾਰ ਗਰਮ ਹੋ ਗਿਆ। ਕੁਝ ਪੱਤਰਕਾਰਾਂ ਨੇ ਮੌਕੇ ਤੇ ਜਾਕੇ ਚੈਕ ਕਰਨ ਤੋਂ ਬਾਅਦ ਊਸ ਕਾਂਗਰਸੀ ਆਗੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਲ ਨਹੀਂ ਹੋ ਸਕੀ। ਕਾਂਗਰਸੀ ਆਗੂ ਦੇ ਇਕ ਰਿਸ਼ਤੇਦਾਰ ਨੇ ਸਿਰਫ ਐਨਾ ਕਿਹਾ ਕਿ ਹੋ ਸਕਦਾ ਹੈ ਸਾਡੇ ਕਿਸੇ ਵਿਰੋਧੀਆਂ ਨੇ ਫਲੈਕਸਾਂ ਉਤਾਰ ਦਿੱਤੀਆਂ ਹੋਣ। ਉਸ ਕਾਂਗਰਸੀ ਆਗੂ ਦੇ ਸੋਸ਼ਲ ਮੀਡੀਆ ਅਕਾਉਂਟ ਚੈਕ ਕਰਨ ਤੇ ਵੀ ਦਿਖ ਰਿਹਾ ਹੈ ਕਿ ਕੁਝ ਤਾਂ ਗੜਬੜ ਹੈ ?
ਇਸ ਨੂੰ ਲੈਕੇ ਬੀਜੇਪੀ ਸੂਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਇਹ ਦੱਸਿਆ ਕਿ ਕੋਟਕਪੂਰਾ ਵਿਧਾਨਸਭਾ ਸੀਟ ਪੰਜਾਬ ਲੋਕ ਕਾਂਗਰਸ ਦੇ ਖਾਤੇ ਜਾ ਰਹੀ ਹੈ। ਜਦੋਂਕਿ ਫਰੀਦਕੋਟ ਸੀਟ ਲਈ ਇਕ ਵੱਡਾ ਕਾਰੋਬਾਰੀ ਲਗਾਤਾਰ ਬੀਜੇਪੀ ਦੇ ਸੰਪਰਕ ਵਿਚ ਹੈ। ਬੀਜੇਪੀ ਸੂਤਰ ਨੇ ਮੀਡਿਆ ਰਾਹੀਂ ਪੰਜਾਬ ਦੀਆਂ ਵਿਧਾਨਸਭਾ ਚੋਣਾਂ ਬਾਰੇ ਸਾਮਣੇ ਆ ਰਹੇ ਸਾਰੇ ਸਰਵੇਖਣਾਂ ਨੂੰ ਫੇਕ ਕਰਾਰ ਦਿੱਤਾ। ਸੂਤਰ ਨੇ ਦਾਅਵਾ ਕੀਤਾ ਕਿ ਬੀਜੇਪੀ ਗਠਜੋੜ ਪੰਜਾਬ ਵਿੱਚ ਖੇਡਾ ਪਾਉਣ ਲਈ ਨਹੀਂ ਸਗੋਂ ਸਰਕਾਰ ਬਣਾਉਣ ਲਈ ਚੋਣ ਲੜ ਰਿਹਾ ਹੈ। 10 ਮਾਰਚ ਨੂੰ ਸਾਰੇ ਸਰਵੇਖਣ ਝੂਠੇ ਸਾਬਿਤ ਹੋ ਜਾਣਗੇ ਅਤੇ ਪੰਜਾਬ ਵਿੱਚ ਬੀਜੇਪੀ ਗਠਜੋੜ ਦੀ ਅਗਲੀ ਸਰਕਾਰ ਬਣਨਾ ਤੈਅ ਹੈ।