ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 16 ਜਨਵਰੀ 2022: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਦਰਬਾਰ ਗੰਜ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਇਸ ਮੌਕੇ ਸਕੱਤਰ ਗੁਰਵਿੰਦਰ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਅਤੇ ਉਸ ਤੋਂ ਬਾਅਦ ਡਾ ਅੰਮਿਰਤਪਾਲ ਸਿੰਘ ਟਹਿਣਾ ਨੇ ਆਏ ਸਾਰੇ ਡਾ ਸਾਥੀਆਂ ਨੂੰ ਜੀ ਆਇਆਂ ਆਖਿਆ, ਅਤੇ ਸਾਰੇ ਡਾ ਸਾਥੀਆਂ ਨੂੰ ਸਾਫ ਸੁਥਰੀ ਪਰੈਕਟਿਸ ਕਰਨ ਬਾਰੇ ਸੁਚੇਤ ਕੀਤਾ, ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ, ਡਾ ਟਹਿਣਾ ਨੇ ਆਪਣੇ ਭਾਸ਼ਣ ਵਿਚ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀਆ ਜਾਇਜ ਮੰਗਾਂ ਨੂੰ ਦਰਜ ਕਰਕੇ ਵੀ ਅਣਗੌਲਿਆਂ ਕੀਤਾ ਹੈ, ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਲ ਧੋਖਾ ਕੀਤਾ ਹੈ,
ਇਸ ਮੌਕੇ ਜ਼ਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ 2017 ਵਿੱਚ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੂੰ ਰਜਿਸਟਰਡ ਕਰਨ ਲਈ ਦਰਜ ਵੀ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਕੀਤਾ, ਜਿਸ ਸਬੰਧੀ ਉਨਾਂ ਸਮੇਂ ਸਮੇਂ ਤੇ ਸਬੰਧਤ ਐਮ ਐਲ ਏਜ, ਐਮ ਪੀ ਅਤੇ ਜਿਲਾ ਪ੍ਰਧਾਨਾ ਅਤੇ ਸੱਤਾ ਵਿਚ ਮੌਜੂਦ ਵਿਰੋਧੀ ਧਿਰ ਦੇ ਆਗੂਆਂ ਨੂੰ ਆਪਣੀਆਂ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤੇ ਅਤੇ ਯਾਦ ਵੀ ਕਰਵਾਇਆ ਕਿ ਕਿਵੇਂ 2017 ਵਿੱਚ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਮਸਲਾ ਦਰਜ ਕਰਕੇ ਵੀ ਉਨਾਂ ਦਾ ਮਸਲਾ ਹੱਲ ਨਹੀਂ ਕੀਤਾ, ਅੱਜ ਦੀ ਇਸ ਮੀਟਿੰਗ ਵਿੱਚ ਸਿੰਗਲਾ ਅੱਖਾਂ ਦਾ ਹਸਪਤਾਲ ਕੋਟਕਪੂਰਾ ਤੋਂ ਆਏ ਮਾਰਕੀਟਿੰਗ ਮੈਨੇਜਰ ਅਤੇ ਡਾ ਸਾਥੀਆ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਘੱਟ ਰੇਟ ਵਿੱਚ ਆਪਣੇ ਹਸਪਤਾਲ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ, ਇਸ ਮੌਕੇ ਉਨ੍ਹਾਂ ਨਾਲ ਡਾ ਨਰੇਸ਼ ਭਾਣਾਂ, ਡਾ ਸੇਵਕ ਸਿੰਘ ਬਰਾੜ, ਡਾ ਯਸ਼ਪਾਲ ਗੁਲਾਟੀ ਪ੍ਰੈਸ ਸਕੱਤਰ , ਡਾ ਗੁਰਮੀਤ ਸਿੰਘ ਢੁੱਡੀ ਬਲਾਕ ਕੈਸੀਅਰ, ਡਾ ਪਰੇਮ ਸਿੰਘ ਢੁੱਡੀ, ਡਾ ਗੁਰਵਿੰਦਰ ਸਿੰਘ, ਡਾ ਬਲਦੇਵ ਸਿੰਘ, ਡਾ ਗੁਰਤੇਜ ਸਿੰਘ ਬਰਾੜ, ਡਾ ਕੁਲਵੰਤ ਸਿੰਘ, ਅਤੇ ਵੱਡੀ ਗਿਣਤੀ ਵਿੱਚ ਡਾਕਟਰ ਸਾਥੀ ਹਾਜ਼ਰ ਸਨ ।