ਤਖਤ ਸ਼੍ਰੀ ਪਟਨਾ ਸਾਹਿਬ ਦੇ ਹੈੱਡਗ੍ਰੰਥੀ ਦਾ ਦੇਹਾਂਤ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 17 ਜਨਵਰੀ 2022- ਤਖਤ ਸ੍ਰੀ ਪਟਨਾ ਸਾਹਿਬ ਦੇ ਹੈੱਡਗ੍ਰੰਥੀ ਰਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮਾਨਸਿਕ ਪਰੇਸ਼ਾਨੀ ਦੇ ਚੱਲਦੇ 13 ਜਨਵਰੀ ਨੂੰ ਕਿਰਪਾਨ ਨਾਲ ਖੁਦ ਨੂੰ ਗੰਭੀਰ ਜ਼ਖਮੀ ਕਰ ਲਿਆ ਸੀ ਅਤੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ 17 ਜਨਵਰੀ ਨੂੰ ਹੈੱਡ ਗ੍ਰੰਥੀ ਰਜਿੰਦਰ ਸਿੰਘ ਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ।