ਜਲੰਧਰ ਆਉਣ ਜਾਣ ਵਾਲੇ ਵੱਖ ਵੱਖ ਰੂਟ ਹੋਣਗੇ ਪ੍ਰਭਾਵਿਤ
ਰਵਿਦਾਸੀਆ ਭਾਈਚਾਰੇ ਵਲੋਂ ਦੇਣਗੇ ਅੱਜ 17 ਜਨਵਰੀ ਨੂੰ ਧਰਨਾ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਜਲੰਧਰ 17 ਜਨਵਰੀ 2022- ਰਵਿਦਾਸੀਆ ਭਾਈਚਾਰੇ ਵਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕਰ ਰਿਹਾ ਸੀ। ਉਹਨਾਂ ਵਲੋਂ ਅੱਜ ਨੈਸ਼ਨਲ ਹਾਈਵੇ ਜਲੰਧਰ ਪੀਏਪੀ ਚੌਕ ਵਿਖੇ ਧਰਨਾ ਦਿੱਤਾ ਜਾਵੇਗਾ।
ਇਸ ਸਬੰਧੀ ਰਵਿਦਾਸੀਆ ਸਮਾਜ ਵੱਲੋਂ 10 ਜਨਵਰੀ ਨੂੰ ਪ੍ਰਸ਼ਾਸਨ ਨੂੰ ਮੰਗ ਪੱਤਰ ਵਿਚ ਦੱਸਿਆ ਸੀ ਕਿ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਨਾਲ-ਨਾਲ 13 ਫਰਵਰੀ ਨੂੰ ਬਨਾਰਸ ਵਿਖੇ ਰਵਿਦਾਸੀਆ ਭਾਈਚਾਰਕ ਸਾਂਝ ਦੇ ਕੀਤੇ ਜਾ ਰਹੇ ਸਮਾਗਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਦੇਣ ਦੇ ਨਾਲ-ਨਾਲ ਅਲਟੀਮੇਟਮ ਵੀ ਦਿੱਤਾ ਗਿਆ ਸੀ। ਜਿਸ ਤਹਿਤ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ 'ਤੇ 17 ਜਨਵਰੀ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਗਿਆ |