ਰਮੇਸ਼ ਡਡਵਿੰਡੀ ਦੇ ਜਿਲ੍ਹਾ ਕਾਂਗਰਸ ਪ੍ਰਧਾਨ ਬਣਨ ‘ਤੇ ਵਰਕਰਾਂ ਵਿੱਚ ਭਾਰੀ ਖੁਸ਼ੀ
ਬਲਵਿੰਦਰ ਸਿੰਘ ਧਾਲੀਵਾਲ
- ਕਾਂਗਰਸ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਾਂਗਾ-ਰਮੇਸ਼ ਡਡਵਿੰਡੀ
ਸੁਲਤਾਨਪੁਰ ਲੋਧੀ 14 ਦਸੰਬਰ 2021 - ਜਿਲ੍ਹਾ ਕਪੂਰਥਲਾ ‘ਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਜਿਲ੍ਹਾ ਕਪੂਰਥਲਾ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਰਮੇਸ਼ ਸਿੰਘ ਡਡਵਿੰਡੀ ਨੂੰ ਬਣਾਉਂਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਵਰਕਰਾਂ ਦਾ ਵੱਡਾ ਮਾਣ ਵਧਾਇਆ।ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਨਵ ਨਿਯੁਕਤ ਪ੍ਰਧਾਨ ਰਮੇਸ਼ ਸਿੰਘ ਡਡਵਿੰਡੀ ਨੇ ਸਮੁੱਚੀ ਹਾਈ ਕਮਾਂਨ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ,ਸ੍ਰੀ ਰਾਹੁਲ ਗਾਂਧੀ,ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ,ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਪਾਰਟੀ ਵਲੋਂ ਜੋ ਮਾਣ ਸਨਮਾਨ ਅਤੇ ਵੱਡੀ ਜਿਮੇਂਵਾਰੀ ਉਹਨਾਂ ਨੂੰ ਬਤੌਰ ਜਿਲ੍ਹਾ ਪ੍ਰਧਾਨ ਕਪੂਰਥਲਾ ਲਗਾਈ ਗਈ ਹੈ ਉਹ ਉਸਨੂੰ ਬਾਖੂਬੀ ਇਮਾਨਦਾਰੀ,ਦ੍ਰਿੜਤਾ ਨਾਲ ਨਿਭਾਉਂਣਗੇ।ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਪੰਜਾਬ ਭਲਾਈ ਲਈ ਕਾਰਜਾਂ ਨੂੰ ਸਮੁੱਚੇ ਜਿਲ੍ਹਾ ਕਪੂਰਥਲਾ ਵਿੱਚ ਘਰ ਘਰ ਪਹੁੰਚਾਉਂਣਗੇ ਅਤੇ ਪਾਰਟੀ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਣਗੇ।ਉਹਨਾਂ ਕਿਹਾ ਕਿ ਉਹ ਆਉਂਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਜਿਲ੍ਹਾ ਕਪੂਰਥਲਾ ਦੀਆਂ ਚਾਰੇ ਸੀਟਾਂ ‘ਤੇ ਦਿਨ ਰਾਤ ਮਿਹਨਤ ਕਰਕੇ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਂਣਗੇ।ਇਸਤੋਂ ਪਹਿਲਾਂ ਵਿਧਾਇਕ ਨਵਤੇਜ ਸਿੰਘ ਨਵਤੇਜ ਸਿੰਘ ਚੀਮਾ ਵਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਹਰੇਕ ਪਾਰਟੀ ਨੂੰ ਸਮਰਪਿਤ ਵਰਕਰ ਦਾ ਮਾਣ ਵਧਾਉਂਦੀ ਹੈ ਜੋ ਪਾਰਟੀ ਲਈ ਸੱਚੇ ਮਨ ਨਾਲ ਮਿਹਨਤ ਕਰਦਾ ਹੈ।
ਉਹਨਾਂ ਕਿਹਾ ਕਿ ਰਮੇਸ਼ ਸਿੰਘ ਡਡਵਿੰਡੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਹਮੇਸ਼ਾਂ ਹੀ ਚੜਦੀ ਕਲ੍ਹਾ ਲਈ ਕੰਮ ਕੀਤਾ ਹੈ ਅਤੇ ਅੱਜ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਉਹਨਾਂ ਨੂੰ ਵੱਡਾ ਮਾਣ ਬਖਸ਼ਿਆ ਹੈ।ਉਹਨਾਂ ਕਿਹਾ ਕਿ ਅੱਜ ਜਿਲ੍ਹਾ ਪ੍ਰਧਾਨ ਰਮੇਸ਼ ਡਡਵਿੰਡੀ ਅਤੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੂੰ ਵੱਡਾ ਮਾਣ ਸਨਮਾਨ ਮਿਲਣ ‘ਤੇ ਪਾਰਟੀ ਵਰਕਰਾਂ ਵਿੱਚ ਭਾਰੀ ਖੁਸ਼ੀ ਅਤੇ ਉਤਸਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਐਡ ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ,ਪਰਵਿੰਦਰ ਸਿੰਘ ਪੱਪਾ ਚੇਅਰਮੈਨ,ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ,ਤੇਜਵੰਤ ਸਿੰਘ ਚੇਅਰਮੈਨ ਇੰਪਰੂਵਮੈਂਟ ਟਰੱਸਟ,ਚੇਅਰਮੈਨ ਹਰਚਰਨ ਸਿੰਘ ਬੱਗਾ,ਬਲਦੇਵ ਸਿੰਘ ਰੰਗੀਲਪੁਰ ਬਲਾਕ ਸੰਮਤੀ ਮੈਂਬਰ,ਗੁਰਪ੍ਰੀਤ ਸਿੰਘ ਫੌਜੀ ਕਲੋਨੀ,ਰਾਜੂ ਢਿੱਲੋਂ ਡਾਇਰੈਕਟਰ ਮਾਰਕਫੈਡ,ਰੌਸ਼ਨ ਖੈੜਾ ਅਰਜਨਾ ਐਵਾਰਡੀ,ਯੂਥ ਆਗੂ ਜਸਕਰਨ ਚੀਮਾ,ਗੁਰਵਿੰਦਰ ਸਿੰਘ ਗੋਗਾ,ਸਰਪੰਚ ਬਲਵਿੰਦਰ ਸਿੰਘ,ਸਰਪੰਚ ਕੁਲਵੰਤ ਸਿੰਘ ਚੱਕ ਕੋਟਲਾ,ਗੋਲਡੀ ਧੰਜੂ,ਸਰਪੰਚ ਜਸਪਾਲ ਸਿੰਘ ਫੱਤੋਵਾਲ,ਸਰਪੰਚ ਜੋਬਨਪ੍ਰੀਤ ਸਿੰਘ,ਸਰਪੰਚ ਲਾਭ ਸਿੰਘ ਧੰਜੂ,ਸਰਪੰਚ ਲਖਵਿੰਦਰ ਸਿੰਘ ,ਸਰਪੰਚ ਸੋਨੂ ਪੰਮਣ,ਸਰਪੰਚ ਕੁਲਦੀਪ ਸਿੰਘ ਡਡਵਿੰਡੀ,ਸਰਪੰਚ ਸਿਕੰਦਰ ਆਹਲੀ,ਸਰਪੰਚ ਡਾ.ਸ਼ਿੰਗਾਰਾ ਸਿੰਘ,ਸਰਪੰਚ ਮਨੋਹਰ ਲਾਲ,ਸਰਪੰਚ ਹਰਬੀਰ ਸਿੰਘ ਰਵੀ ਪੀਏ,ਬਲਜਿੰਦਰ ਪੀਏ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।