ਕੈਨੇਡਾ ਵੱਲੋਂ ਬੀਜਿੰਗ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ
ਹਰਦਮ ਮਾਨ
ਸਰੀ, 8 ਦਸੰਬਰ 2021-ਅਮਰੀਕਾ, ਯੂ.ਕੇ. ਅਤੇ ਆਸਟ੍ਰੇਲੀਆ ਵੱਲੋਂ ਚੀਨ ਵਿਚ ਹੋਣ ਵਾਲੇ ਵਿੰਟਰ ਓਲੰਪਿਕਸ ਦਾ ਡਿਪਲੋਮੈਟਿਕ ਬਾਈਕਾਟ ਕਰਨ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਬੀਜਿੰਗ ਖੇਡਾਂ ਵਿਚ ਡਿਪਲੋਮੈਟ ਨਾ ਭੇਜਣ ਦਾ ਐਲਾਨ ਕੀਤਾ ਹੈ।
ਇਹ ਐਲਾਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਚੀਨ ਨਾਲ ਸੰਬੰਧਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਮੁੱਖ ਰੱਖਦਿਆਂ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਈਕਾਟ ਦਾ ਇਹ ਅਰਥ ਨਹੀਂ ਹੈ ਕਿ ਕੈਨੇਡਾ ਦੇ ਖਿਡਾਰੀ ਇਨ੍ਹਾਂ ਖੇਡਾਂ ਦਾ ਹਿੱਸਾ ਨਹੀਂ ਹੋਣਗੇ ਪਰ ਇਹ ਜ਼ਰੂਰ ਹੇ ਕਿ ਆਮ ਓਲੰਪਿਕ ਖੇਡਾਂ ਦੀ ਤਰ੍ਹਾਂ ਕੈਨੇਡਾ ਦੇ ਡਿਪਲੋਮੈਟਸ ਇਨ੍ਹਾਂ ਖੇਡਾਂ ਸਮੇਂ ਵਿਚ ਸ਼ਮੂਲੀਅਤ ਨਹੀਂ ਕਰਨਗੇ।
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ