ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ ਚੈਂਪੀਅਨਸ਼ਿਪ
ਜੀ ਐਸ ਪੰਨੂ
ਪਟਿਆਲਾ ,8 ਦਸੰਬਰ,2021 - ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਚਲ ਰਹੀ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਪ ਤੀਸਰੇ ਦਿਨ ਰੋਮਾਂਚਕ ਮੁਕਾਬਲੇ ਹੋਏ। ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਸਪੋਰਟਸ ਡਾ. ਵੀ. ਕੌਲ ਬਤੌਰ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇਣ ਦੀ ਰਸਮ ਅਦਾ ਕਰਨ ਲਈ ਪੁੱਜੇ।
ਅੱਜ ਹੋਏ ਮਹਿਲਾਵਾਂ ਦੇ ਕੀਰਿਨ ਈਵੈਂਟ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਗਾਸ਼ੇ ਸ਼ੁਸ਼ੀਕਲਾ ਦਰਗਾਪ੍ਰਸ਼ਾਦ ਨੇ ਪਹਿਲਾ, ਇਸੇ ਵਰਸਿਟੀ ਦੀ ਲੁਟੇ ਮਯੂਰੀ ਧਨਰਾਜ ਨੇ ਦੂਸਰਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਬ੍ਰਿਸਟੀ ਕੌਂਗਕੋਨਾ ਗੋਗੋਈ ਨੇ ਤੀਜਾ ਸਥਾਨ। ਮਹਿਲਾ ਵਰਗ ਦੇ ਸਕਰੈਚ ਈਵੈਂਟ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਮੀਨਾਕਸ਼ੀ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਦੀ ਜੋਏਸ਼੍ਰੀ ਗੋਗੋਈ ਨੇ ਦੂਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਹੀ ਗੌਂਗੁਤਰੀ ਬੋਰਡੋਲ ਨੇ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਪੁਰਸ਼ਾਂ ਦੇ ਕੀਰਿਨ ਈਵੈਂਟ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅ-ਨਾਥਨ ਮੁਰਲੀ ਐਮਏ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਰਿਸ਼ਦੀਪ ਸਿੰਘ ਨੇ ਦੂਸਰਾ ਅਤੇ ਕੇਰਲਾ ਯੂਨੀਵਰਸਿਟੀ ਤਿਰੂਵਾਨੰਤਪੁਰਮ ਦੇ ਅਭਿੰਦੂ ਏ ਨੇ ਤੀਸਰਾ ਸਥਾਨ। ਪੁਰਸ਼ ਵਰਗ ਦੀ ਸਕਰੈਚ ਈਵੈਂਟ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਦੇ ਅਜੈਪਾਲ ਸਿੰਘ ਨੇ ਪਹਿਲਾ, ਕੇਰਲਾ ਯੂਨੀਵਰਸਿਟੀ ਤਿਰੂਵਾਨੰਤਪੁਰਮ ਦੇ ਆਨੰਧੂ ਏ ਨੇ ਦੂਸਰਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਨੰਥਾ ਨਰਤਨਨ ਸੀਐਸ ਨੇ ਤੀਸਰਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।