ਬਜ਼ੁਰਗਾਂ ਦੇ ਸਤਿਕਾਰ ਨਾਲ ਹੀ ਹਰੇਕ ਮੁਕਾਮ ਹਾਸਿਲ ਕੀਤਾ ਜਾ ਸਕਦਾ - ਬੀਬੀ ਅੰਮ੍ਰਿਤਾ ਵੜਿੰਗ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 29 ਨਵੰਬਰ 2021- ਕੋਈ ਵੀ ਜਿੱਤ ਇੰਨੀ ਵੱਡੀ ਨਹੀ ਹੁੰਦੀ ਜੇਕਰ ਬਜ਼ੁਰਗਾਂ ਦਾ ਪਿਆਰ ਨਾਲ ਹੋਵੇ ਤੇ ਬਜ਼ੁਰਗਾਂ ਦੇ ਸਤਿਕਾਰ ਨਾਲ ਹੀ ਹਰੇਕ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬੀਬੀ ਅੰਮ੍ਰਿਤਾ ਵੜਿੰਗ ਨੇ ਵੱਖ ਵੱਖ ਪਿੰਡਾਂ ਵਿੱਚ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਂਦੇ ਸਮੇਂ ਕੀਤਾ। ਉਨ੍ਹਾਂ ਨੇ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਬਜ਼ੁਰਗਾਂ ਦੇ ਪਿਆਰ ਨਾਲ ਹੀ ਹੁੰਦੀ ਹੈ।
ਉਨ੍ਹਾਂਨੇ ਕਿਹਾ ਵੱਖ - ਵੱਖ ਪਿੰਡਾਂ ਵਿੱਚ ਬਜੁਰਗਾਂ ਦਾ ਬਹੁਤ ਪਿਆਰ ਮਿਲਦਾ ਹੈ ਤੇ ਪਿੰਡਾਂ ਦੇ ਲੋਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਤੋ ਬਹੁਤ ਖੁਸ਼ ਹਨ। ਬੀਬੀ ਅੰਮ੍ਰਿਤਾ ਵੜਿੰਗ ਨੇ ਕਿਹਾ ਗਿੱਦੜਬਾਹਾ ਹਲਕੇ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ 2022 ਵਿੱਚ ਗਿੱਦੜਬਾਹਾ ਤੋਂ ਵੱਡੀ ਜਿੱਤ ਹਾਸਿਲ ਹੋਵੇਗੀ।