ਦੇਖੋ ਚੰਨੀ ਨੇ ਖੇਡਾਂ 'ਚ ਮਸਤ ਬੱਚਿਆਂ ਨੂੰ ਕਿਵੇਂ ਕਰਾਈ ਹਵਾਈ ਸੈਰ
ਚੰਡੀਗੜ੍ਹ, 28 ਨਵੰਬਰ 2021 - ਮੋਰਿੰਡਾ ਫੇਰੀ ਦੌਰਾਨ ਪੰਜਾਬ ਦੇ ਸੀ ਐਮ ਨੇ ਕੁਝ ਬੱਚਿਆਂ ਨੂੰ ਹੈਲੀਕਾਪਟਰ ਦੇ ਨੇੜੇ ਖੇਡਦੇ ਦੇਖਿਆ। ਉਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਉਹਨਾਂ ਨੂੰ ਹੈਲੀਕਾਪਟਰ 'ਚ ਬਿਠਾ ਕੇ ਝੂਟੇ ਦਿੱਤੇ ਤੇ ਪਿੰਡ ਦੇ ਉੱਪਰ ਦੀ ਗੇੜਾ ਮਾਰਿਆ।
ਇਸ ਸੰਬੰਧੀ ਚੰਨੀ ਨੇ ਟਵੀਟ ਕਰਦਿਆਂ ਕਿਹਾ ਕੇ ਜਦੋਂ ਮੈਂ ਛੋਟਾ ਸੀ, ਮੈਂ ਜਹਾਜ਼ ਵੇਖਦਾ ਸੀ ਅਤੇ ਸੋਚਦਾ ਸੀ ਕਿ ਇੱਕ ਦਿਨ ਮੈਨੂੰ ਵੀ ਇਸ ਵਿੱਚ ਬੈਠਣ ਦਾ ਮੌਕਾ ਮਿਲੇਗਾ। ਇਸੇ ਗੱਲ ਨੂੰ ਯਾਦ ਕਰਦਿਆਂ, ਮੈਂ ਪਿੰਡ ਦੇ ਕੁਝ ਬੱਚਿਆਂ ਨੂੰ ਆਪਣੇ ਨਾਲ ਹੈਲੀਕਾਪਟਰ ਵਿੱਚ ਉਡਾਣ ਭਰੀ ਅਤੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ।
ਉਨ੍ਹਾਂ ਨਾਲ ਗੱਲਬਾਤ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਪੰਜਾਬ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਪਰ ਇਨ੍ਹਾਂ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਮੈਂ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਉਨ੍ਹਾਂ ਦਾ ਉੱਜਵਲ ਭਵਿੱਖ ਬਣਾਉਣ ਲਈ ਪੂਰੀ ਕੋਸ਼ਿਸ਼ ਕਰਾਂਗਾ।