ਆਰਟ ਆਫ਼ ਲਿਵਿੰਗ ਵੱਲੋਂ ਮਾਡਰਨ ਜੇਲ 'ਚ ਪੰਜ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 28 ਅਕਤੂਬਰ 2021 - ਆਰਟ ਆਫ਼ ਲਿਵਿੰਗ ਵੱਲੋਂ ਕੇਂਦਰੀ ਮਾਡਰਨ ਜ਼ੇਲ ਫ਼ਰੀਦਕੋਟ ਵਿਖੇ ਪੰਜ ਰੋਜ਼ਾ ਆਰਟ ਆਫ਼ ਹੈਪੀਨੈੱਸ ਪ੍ਰੋਗਰਾਮ ਤਹਿਤ ਕੈਂਪ ਲਗਾਇਆ ਗਿਆ | ਜੇਲ ਸੁਪਰਡੈਂਟ ਸ਼੍ਰੀ ਜੋਗਿੰਦਰਪਾਲ ਦੀ ਯੋਗ ਪ੍ਰਸਤੀ ਅਤੇ ਕੁਲਬੀਰ ਸਿੰਘ ਟਿਵਾਣਾ ਡੀ.ਐੱਸ.ਪੀ, ਆਸ਼ੂ ਭੱਟੀ ਡੀ.ਐੱਸ.ਪੀ.ਦੀ ਅਗਵਾਈ ਹੇਠ ਲਗਾਏ ਇਸ ਕੈਂਪ ਦੌਰਾਨ ਆਰਟ ਆਫ਼ ਲਿਵਿੰਗ ਦੇ ਜ਼ਿਲਾ ਕੋਆਰਡੀਨੇਟਰ ਡਾ.ਸੰਜੀਵ ਕਟਾਰੀਆ ਸੀਨੀਅਰ ਲੈਕਚਰਾਰ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਅਤੇ ਆਰਟ ਆਫ਼ ਲਿਵਿੰਗ ਦੇ ਟੀਚਰ ਡਾ.ਗਗਨਪ੍ਰੀਤ ਸਹਾਇਕ ਪ੍ਰੋਫ਼ੈਸਰ ਗੁਰੂ ਗੋਬਿੰਦ ਸਿੰਘ ਮੈਡੀਕਲ ਨੇ ਕੈਦੀਆਂ ਨੂੰ ਯੋਗ, ਪ੍ਰਣਯਾਮ, ਮੈਡੀਟੇਸ਼ਨ ਅਤੇ ਸੁਦਰਸ਼ਨ ਕਿ੍ਆ, ਤਨਾਵ ਰਹਿਤ ਜ਼ਿੰਦਗੀ ਜਿਉਣ ਲਈ ਵੱਖ-ਵੱਖ ਤਕਨੀਕਾਂ ਸਿਖਲਾਈਆਂ ਗਈਆਂ | ਇਸ ਪੰਜ ਰੋਜ਼ਾ ਕੈਂਪ ਦੀ ਸਮਾਪਤੀ ਮੌਕੇ ਕੈਂਪ 'ਚ ਸ਼ਾਮਲ ਕੈਂਪਰਾਂ ਨੇ ਕਿਹਾ ਕਿ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਅੰਦਰੂਨੀ ਮਨ ਦੀ ਖੁਸ਼ੀ ਪ੍ਰਾਪਤ ਹੋਈ ਹੈ ਅਤੇ ਸ਼ਾਂਤੀ ਮਿਲੀ ਹੈ | ਉਨ੍ਹਾਂ ਕਿਹਾ ਉਹ ਹੁਣ ਸਰੀਰਕ ਤੌਰ ਵੀ ਤੰਦਰੁਸਤ ਮਹਿਸੂਸ ਕਰਦੇ ਹਨ | ਇਸ ਕੈਂਪ ਦੀ ਸਫ਼ਲਤਾ ਕੇਂਦਰੀ ਜ਼ੇਲ ਫ਼ਰੀਦਕੋਟ ਦੇ ਸਟਾਫ਼ ਨੇ ਵੱਡਮੁੱਲਾ ਸਹਿਯੋਗ ਦਿੱਤਾ |