ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕੀਤੀ ਸਦਭਾਵਨਾ ਰੈਲੀ
ਹਰੀਸ਼ ਕਾਲੜਾ
- ਭਾਜਪਾ ਦੇ ਰਾਜ ਵਿੱਚ ਦੇਸ਼ ਦਾ ਅੰਨਦਾਤਾ ਤੇ ਨੋਜਵਾਨ ਪ੍ਰੇਸ਼ਾਨ-ਸ਼੍ਰੀ ਨਿਵਾਸ
- ਕੇਜਰੀਵਾਲ ਦੀਆਂ ਗਰੰਟੀਆਂ ਤੇ ਪੰਜਾਬ ਦੇ ਲੋਕਾ ਨੂੰ ਵਿਸ਼ਵਾਸ ਨਹੀਂ-ਬਰਿੰਦਰ ਢਿੱਲੋਂ
ਰੂਪਨਗਰ ,28 ਅਕਤੂਬਰ 2021:ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਨੇ ਕਿਹਾ ਕਿ ਅੱਜ ਭਾਜਪਾ ਦੇ ਰਾਜ ਵਿੱਚ ਦੇਸ਼ ਦਾ ਅੰਨਦਾਤਾ ਤੇ ਨੋਜਵਾਨ ਬਹੁਤ ਬੁਰੀ ਤਰਾਂ ਨਾਲ ਪਰੇਸ਼ਾਨ ਹੋ ਗਿਆ ਹੈ ਤੇ ਦੇਸ਼ ਦਾ ਸੰਵਿਧਾਨ ਵੀ ਵੱਡੇ ਖਤਰੇ ਵਿੱਚ ਹੈ।ਸ਼੍ਰੀ ਨਿਵਾਸ ਰੂਪਨਗਰ ਦੇ ਵਿੱਚ ਪੰਜਾਬ ਯੂਥ ਕਾਂਗਰਸ ਦੀ ਰੱਖੀ ਇੱਕ ਮੀਟਿੰਗ ਤੋ ਬਾਅਦ ਸਦਭਾਵਨਾ ਰੈਲੀ ਦਾ ਹਿੱਸਾ ਬਣਨ ਦੇ ਲਈ ਆਏ ਸਨ।
ਇਸ ਦੋਰਾਨ ਸ਼੍ਰੀ ਨਿਵਾਸ ਦੀ ਅਗਵਾਈ ਵਿੱਚ ਪੰਜਾਬ ਯੂਥ ਕਾਂਗਰਸ ਵੱਲੋਂ ਸ਼ਹਿਰ ਵਿੱਚ ਸਦਭਾਵਨਾ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਸੰਖਿਆ ਵਿੱਚ ਨੋਜਵਾਨਾ ਨੇ ਹਿੱਸਾ ਲਿਆ।ਇਸ ਦੋਰਾਨ ਸ਼੍ਰੀ ਨਿਵਾਸ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ ਤੇ ਇਹ ਸਦਭਾਵਨਾ ਰੈਲੀ ਵਿੱਚ ਇੰਨਾਂ ਪ੍ਰੋਗਰਾਮਾਂ ਦਾ ਹੀ ਹਿੱਸਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਥ ਕਾਂਗਰਸ ਵੱਲੋ ਹੋਰ ਵੀ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਇਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਨਿਵਾਸ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਅਤੇ ਪੰਜਾਬ ਪੂਰੀ ਤਰਾ ਨਾਲ ਮਜ਼ਬੂਤ ਹੈ ਤੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਵੱਡੇ ਕੰਮ ਕਰਨ ਦੀਆਂ ਯੋਜਵਾਨਾ ਵੀ ਉਲੀਕੀਆ ਜਾ ਰਹੀਆਂ ਹਨ।
ਇਸ ਦੋਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਸੂਬੇ ਦੇ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਨਾਲ ਜਿੱਥੇ ਕਿ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਉੱਥੇ ਹੀ ਵਿਰੋਧੀ ਪਾਰਟੀਆਂ ਦੀ ਨੀਂਦ ਉੱਡੀ ਹੋਈ ਹੈ ਜਿਸਦੇ ਚਲਦਿਆਂ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਬੇਤੁਕੀ ਬਿਆਨ ਬਾਜ਼ੀ ਕਰ ਰਹੀਆਂ ਹਨ।ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਦੇ ਨੋਜਵਾਨਾ ਵੱਲੋ ਕਰੋਨਾ ਕਾਲ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਜਿਸਦੀ ਸੂਬੇ ਦੇ ਲੋਕਾ ਤੇ ਆਲ ਇੰਡੀਆ ਕਾਗਰਸ ਵੱਲੋ ਵੀ ਪ੍ਰਸ਼ੰਸਾ ਕੀਤੀ ਗਈ।ਉਨ੍ਹਾਂ ਕਿਹਾ ਕਿ ਇੰਨਾਂ ਨੋਜਵਾਨਾ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਨੋਜਵਾਨ ਸੂਬੇ ਦੇ ਲੋਕਾ ਦੀ ਹੋਰ ਵੱਧ ਚੜ ਕੇ ਮੱਦਦ ਕਰਨ।ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦਾ ਯੂਥ ਕਾਂਗਰਸ ਦੇ ਨਾਲ ਹੈ ਯੂਥ ਕਾਂਗਰਸ ਵੱਲੋ ਇੰਨਾਂ ਚੋਣਾਂ ਵਿੱਚ ਮਜ਼ਬੂਤੀ ਨਾਲ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵੀ ਨੋਜਵਾਨਾ ਨੂੰ ਇੰਨਾਂ ਚੋਣਾਂ ਵਿੱਚ ਤਰਜੀਹ ਦਿੱਤੀ ਜਾਵੇਗੀ।ਇਕ ਸਵਾਲ ਦੇ ਜਵਾਬ ਵਿੱਚ ਬਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਹੈ ਕਿਉ ਕਿ ਕੇਜਰੀਵਾਲ ਨਾਂ ਤਾਂ ਪੰਜਾਬ ਤੋ ਵਾਕਫ਼ ਹਨ ਤੇ ਨਾਂ ਹੀ ਪੰਜਾਬ ਦੇ ਲੋਕਾ ਦੀਆਂ ਸਮੱਸਿਆਵਾ ਨੂੰ ਸਮਝ ਸਕਦੇ ਹਨ।ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਗਰੰਟੀਆਂ ਤੇ ਪੰਜਾਬ ਦੇ ਲੋਕਾ ਨੂੰ ਵਿਸ਼ਵਾਸ ਨਹੀਂ ਹੈ।ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸ਼ੈਲਕੇ ਤੇ ਸਹਿ ਇੰਚਾਰਜ ਮੁਕੇਸ਼ ਕੁਮਾਰ ਵੀ ਹਾਜ਼ਰ ਸਨ।