ਜੀ. ਐੱਸ. ਏ. ਇੰਡਸਟਰੀਜ਼ ਵੱਲੋਂ ਪਿੰਡ ਦੌਲਤਪੁਰ ਵਿਖੇ ਖੂਨਦਾਨ ਕੈਂਪ
ਜਗਤਾਰ ਸਿੰਘ
ਪਟਿਆਲਾ, 28 ਅਕਤੂਬਰ 2021: ਪਟਿਆਲਾ ਨੇੜਲੇ ਪਿੰਡ ਦੌਲਤਪੁਰ ਵਿਖੇ ਜੀ. ਐੱਸ. ਏ.
ਇੰਡਸਟਰੀਜ਼ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਥੈਲੇਸੀਮੀਆ, ਡੇਂਗੂ ਅਤੇ ਕੋਵਿਡ ਨਾਲ ਪੀਡ਼ਤ
ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਲਗਾਇਆ ਗਿਆ। ਵਿਸ਼ਾਲ ਖੂਨਦਾਨ ਕੈਂਪ ਵਿਚ
ਪ੍ਰਸਿੱਧ ਸਮਾਜ ਸੇਵਕ ਅਤੇ ਵਰਧਮਾਨ ਹਾਸਪਿਟਲ ਦੇ ਐਮ. ਡੀ. ਡਾ. ਸੌਰਭ ਜੈਨ ਵੱਲੋਂ ਵੀ
ਹਾਸਪਿਟਲ ਦੇ ਡਾਕਟਰਾਂ ਦੀ ਮਦਦ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਮਰੀਜ਼ਾਂ
ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।
ਜੀ. ਐੱਸ. ਏ. ਇੰਡਸਟਰੀਜ਼ ਵੱਲੋਂ ਆਯੋਜਿਤ ਕੀਤੇ ਗਏ ਵਿਸ਼ਾਲ ਖੂਨਦਾਨ ਕੈਂਪ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਕੀਤੀ ਅਤੇ ਇਸ ਮੌਕੇ ਖੂਨਦਾਨ ਵੀ ਕੀਤਾ, ਇਸਦੇ
ਨਾਲ ਹੀ ਜੀ ਐਸੇ ਇੰਡਸਟਰੀਜ਼ ਦੇ ਤਕਰੀਬਨ 400 ਕਰਮਚਾਰੀਆਂ ਵੱਲੋਂ ਵੀ ਖੂਨਦਾਨ ਕੀਤਾ
ਗਿਆ, ਜਿਸ ਨੂੰ ਰਾਜਿੰਦਰਾ ਹਸਪਤਾਲ ਅਤੇ ਲਾਈਫਲਾਈਨਜ਼ ਖੂਨਦਾਨ ਸੈਂਟਰ ਪਟਿਆਲਾ ਵੱਲੋਂ
ਇਕੱਠਾ ਕੀਤਾ ਗਿਆ।
ਇਸ ਮੌਕੇ ਹਰਚਰਨ ਸਿੰਘ ਭੁੱਲਰ ਐੱਸ. ਐੱਸ. ਪੀ. ਪਟਿਆਲਾ, ਰਵਿੰਦਰਜੀਤ ਸੈਣੀ ਚੀਫ
ਇੰਜੀਨੀਅਰ ਪੀ. ਐੱਸ. ਪੀ. ਸੀ. ਐਲ., ਸੰਜੀਵ ਸ਼ਰਮਾ ਬਿੱਟੂ ਮੇਅਰ ਪਟਿਆਲਾ, ਸਾਬਕਾ
ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਮਦਨ ਲਾਲ ਜਲਾਲਪੁਰ, ਮੰਗਤ ਰਾਮ ਬਾਂਸਲ
ਸਾਬਕਾ ਵਿਧਾਇਕ ਅਤੇ ਵਰਧਮਾਨ ਹਸਪਤਾਲ ਦੇ ਮਾਲਕ ਡਾ. ਸੌਰਭ ਜੈਨ, ਸਤਬੀਰ ਸਿੰਘ ਖੱਟੜਾ,
ਲਖਵਿੰਦਰ ਲੱਖਾ, ਸੁਖਵਿੰਦਰ ਸਰਪੰਚ, ਇੰਦਰਪ੍ਰੀਤ ਬਾਰਨ ਮੌਜੂਦ ਸਨ।
ਜੀ. ਐੱਸ. ਏ. ਇੰਡਸਟਰੀਜ਼ ਦੇ ਚੀਫ ਜਨਰਲ ਮੈਨੇਜਰ ਸਤਬੀਰ ਸਿੰਘ ਨੇ ਦੱਸਿਆ ਕਿ ਕੰਪਨੀ
ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਖ਼ੂਨਦਾਨ ਕੈਂਪ ਵਿੱਚ ਇੰਡਸਟਰੀ ਦੇ ਕਰਮਚਾਰੀਆਂ
ਵੱਲੋਂ ਵੀ ਵਧ ਚਡ਼੍ਹ ਕੇ ਖੂਨਦਾਨ ਕੀਤਾ ਜਾਂਦਾ ਹੈ ਅਤੇ ਉਕਤ ਕੈਂਪ ਦਾ ਆਯੋਜਨ ਪਿਛਲੇ
ਚਾਰ ਅਠਾਰਾਂ ਦੋ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਕੀਤੇ ਜਾ ਰਹੇ
ਇਸ ਸ਼ਲਾਘਾਯੋਗ ਉਪਰਾਲੇ ਵਿੱਚ ਕੰਪਨੀ ਦੇ ਕਰਮਚਾਰੀਆਂ ਵੱਲੋਂ ਵੀ ਖ਼ੂਨਦਾਨ ਕਰਕੇ ਭਰਪੂਰ
ਸਹਿਯੋਗ ਦਿੱਤਾ ਜਾਂਦਾ ਹੈ।