ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸੁਵਿਧਾ ਕੈਂਪ ਲਾਏ ਗਏ
ਪਰਵਿੰਦਰ ਸਿੰਘ ਕੰਧਾਰੀ
- ਕੈਂਪਾਂ ਵਿੱਚ ਪ੍ਰਾਪਤੀਆਂ ਨੂੰ ਬਿਜਲੀ ਮੁਆਫ਼ੀ ਸਮੇਤ ਹੋਰ ਯੋਜਨਾਵਾਂ ਦਾ ਦਿੱਤਾ ਗਿਆ ਲਾਭ
- 29 ਅਕਤੂਬਰ ਨੂੰ ਵੀ ਲੱਗਣਗੇ ਸਾਦਿਕ, ਲੰਭਵਾਲੀ ਅਤੇ ਖਾਰਾ ਵਿਖੇ ਸੁਵਿਧਾ ਕੈਂਪ
ਫ਼ਰੀਦਕੋਟ 28 ਅਕਤੂਬਰ 2021 - ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਦੀ ਨਿਗਰਾਨਾ ਹੇਠ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਦੀ ਸਬ-ਡਵੀਜ਼ਨ ਫਰੀਦਕੋਟ, ਕੋਟਕਪੂਰਾ ਤੇ ਜੈਤੋ ਵਿਖੇ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਿਜਲੀ ਦੇ ਬਕਾਇਆ ਬਿੱਲ ਮੁਆਫੀ ਸਮੇਤ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪ੍ਰਾਰਥੀਆਂ ਨੂੰ ਦਿੱਤਾ ਗਿਆ। ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਵਾਸੀਆਂ ਨੂੰ ਬਿਜਲੀ ਬਿੱਲ ਮੁਆਫੀ ਤੇ ਸਰਕਾਰ ਦੀਆਂ ਵੱਖ- ਵੱਖ ਭਲਾਈ ਸਕੀਮਾਂ ,ਯੋਜਨਾਵਾਂ ਦਾ ਲਾਭ ਦੇਣ ਅਤੇ ਉਨ੍ਹਾਂ ਦੀਆਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਬ ਡਿਵੀਜ਼ਨ ਪੱਧਰ ਤੇ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਗਿਆ ,ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆ ਨੇ ਹਾਜ਼ਰ ਰਹਿ ਕੇ ਭਲਾਈ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਦਿੱਤਾ।
ਸੇਤੀਆ ਨੇ ਅੱਗੇ ਦੱਸਿਆ ਕਿ ਸੁਵਿਧਾ ਕੈਂਪਾਂ ਵਿਚ ਦੇ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫੀ ਦੇ ਸਰਟੀਫਿਕੇਟ 267 ਲਾਭਪਾਤਰੀਆਂ , 5-5 ਮਰਲੇ ਦੇ ਪਲਾਟ ਦੇ 149 ਪੇਂਡੂ ਲਾਭਪਾਤਰੀ ਅਤੇ 198 ਸ਼ਹਿਰੀ ਲਾਭਪਾਤਰੀਆ ਦੇ, ਪੈਨਸ਼ਨ ਸਕੀਮ ਦੇ 106 ਲਾਭਪਾਤਰੀਆਂ ਦੇ, ਘਰ ਦੀ ਸਥਿਤੀ ਕੱਚਾ ਪੱਕਾ 242 ਲਾਭਪਾਤਰੀਆਂ , ਘਰਾਂ ਵਿੱਚ ਪਖਾਨੇ 303 ਲਾਭਪਾਤਰੀਆਂ ਦੇ, ਐਲ.ਪੀ.ਜੀ. ਗੈਸ ਕੁਨੈਕਸ਼ਨ 12 ਲਾਭਪਾਤਰੀਆਂ ਦੇ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ 270 ਲਾਭਪਾਤਰੀਆਂ ਦੇ , ਐਸ.ਸੀ. ਬੀ.ਸੀ ਕਾਰਪੋਰੇਸ਼ਨ ਅਤੇ ਬੈਂਕਫਿੰਕੋ ਤੋ ਲੋਨ ਦੇ 46 ਲਾਭਪਾਤਰੀਆਂ ਦੇ, ਬੱਸ ਪਾਸ 5 ਲਾਭਪਾਤਰੀਆਂ ਦੇ , ਮਗਨਰੇਗਾ ਜਾਬ ਕਾਰਡ ਦੇ 29 ਲਾਭਪਾਤਰੀਆਂ ਦੇ ਕਿਰਤ ਵਿਭਾਗ ਮਜਦੂਰਾਂ ਦੇ ਰਜਿਸਟਰੇਸ਼ਨ 31 ਲਾਭਪਾਤਰੀਆਂ ਦੇ ਆਦਿ ਸਮੇਤ ਹੋਰ ਕਈ ਸਕੀਮਾਂ ਦੇ ਲਾਭ ਮੁਹੱਈਆ ਕਰਵਾਉਣ ਲਈ ਬਿਨੈ ਪੱਤਰ ਪ੍ਰਾਪਤ ਹੋਏ ਜਿੰਨਾ ਦੀ ਪੜਤਾਲ ਉਪਰੰਤ ਯੋਗ ਪ੍ਰਾਰਥੀਆਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਿਤੀ 29 ਅਕਤਬੂਰ 2021 ਨੂੰ ਸਾਦਿਕ ਵਿਖੇ ਮਾਰਕਿਟ ਕਮੇਟੀ ਦਫਤਰ ਸਾਦਿਕ, ਸਰਕਾਰੀ ਸੀਨੀ. ਸੈਕੰ ਸਕੂਲ ਖਾਰਾ (ਮੇਨ ਰੋਡ), ਪਿੰਡ ਲੰਭਵਾਲੀ ਦੀ ਧਰਮਸ਼ਾਲਾ ਮਿਸਤਰੀਆਂ ਵਾਲੀ ਗਲੀ ਵਿਖੇ ਵੀ ਸੁਵਿਧਾ ਕੈਂਪ ਲੱਗਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸੁਵਿਧਾ ਕੈਂਪਾਂ ਤੋ ਇਲਾਵਾ ਪਾਵਰਕਾਮ ਫਰੀਦਕੋਟ ਵੱਲੋਂ 2 ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਦੇ ਬਕਾਇਆ ਬਿੱਲਾਂ ਦੀ ਮੁਆਫ਼ੀ ਦੇ ਫ਼ਾਰਮ ਵੀ ਪਿੰਡ/ ਵਾਰਡ ਪੱਧਰ ਤੇ ਕੈਂਪ ਲਗਾ ਕੇ ਭਰੇ ਜਾ ਰਹੇ ਹਨ। ਉਨ੍ਹਾਂ ਇਸ ਕੈਟੇਗਰੀ ਦੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਲਗਾਏ ਜਾ ਰਹੇ ਇਸ ਕੈਂਪ ਵਿੱਚ ਸ਼ਿਰਕਤ ਕਰਨ ਜਾਂ ਸੰਬੰਧਿਤ ਪਾਵਰਕਾਮ ਦੇ ਦਫਤਰ ਨਾਲ ਸੰਪਰਕ ਕਰਨ।