ਲੁਧਿਆਣਾ 'ਚ ਧਸੀ ਸੜਕ, ਐਕਟਿਵਾ 'ਤੇ ਸਕੂਲ ਜਾ ਰਹੇ 2 ਬੱਚੇ ਸੜਕ 'ਚ ਪਏ ਡੂੰਘੇ ਟੋਏ 'ਚ ਡਿੱਗੇ
ਸੰਜੀਵ ਸੂਦ
ਲੁਧਿਆਣਾ, 29 ਅਕਤੂਬਰ 2021 - ਲੁਧਿਆਣਾ ਦੇ ਦੀਪ ਨਗਰ ਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਲਾਕੇ ਚ ਬਣੀ ਸੜਕ ਧਸ ਗਈ। ਇਹ ਮਾਮਲਾ ਅੱਜ ਸਿਵਲ ਲਾਈਨ ਦੀਪ ਨਗਰ ਇਲਾਕੇ 'ਚ ਸਾਹਮਣੇ ਆਇਆ, ਜਿੱਥੇ ਐਕਟਿਵਾ 'ਤੇ ਸਕੂਲ ਜਾ ਰਹੇ 2 ਬੱਚੇ ਸੜਕ 'ਤੇ ਪਏ ਇਕ ਡੂੰਘੇ ਖੱਡੇ 'ਚ ਡਿਗ ਗਏ। ਇਸ ਤੋਂ ਬਾਅਦ ਬੱਚਿਆਂ ਨੂੰ ਪੌੜੀ ਲਾ ਕੇ ਬਾਹਰ ਕੱਢਿਆ ਗਿਆ।
ਇਹ ਹਾਦਸਾ ਵੀਰਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਇਸ ਸੜਕ ਤੋਂ ਪਹਿਲਾਂ ਇਕ ਬੱਸ ਲੰਘੀ, ਜਿਸ ਦੇ ਕਾਰਨ ਸੜਕ ਧੱਸ ਗਈ ਅਤੇ ਇੱਥੇ ਡੂੰਘਾ ਖੱਡਾ ਪੈ ਗਿਆ। ਇਸ ਤੋਂ ਬਾਅਦ ਐਕਟਿਵਾ 'ਤੇ ਆ ਰਹੇ ਸਕੂਲੀ ਬੱਚੇ ਇਸ ਖੱਡੇ 'ਚ ਐਕਟਿਵਾ ਸਮੇਤ ਹੀ ਡਿੱਗ ਗਏ। ਬੱਚਿਆਂ ਨੂੰ ਖੱਡੇ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅੱਠ ਵਜੇ ਦੇ ਕਰੀਬ ਇਹ ਹਾਦਸਾ ਹੋਇਆ ਹੈ।