ਰਾਜਿੰਦਰਾ ਹਸਪਤਾਲ ਦੇ ਮੁੱਖ ਗੇਟ ਅੱਗੇ ਕੋਰੋਨਾ ਯੋਧਿਆਂ ਤੇ ਨਰਸਾਂ ਵਲੋਂ ਕਿਸਾਨ ਯੂਨੀਅਨ ਨਾਲ ਅਹਿਮ ਮੀਟਿੰਗ
ਜਗਤਾਰ ਸਿੰਘ
ਪਟਿਆਲਾ 29 ਅਕਤੂਬਰ 2021 ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁੱਖ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੀਆਂ ਕਰੋਨਾ ਯੋਧਿਆ, ਨਰਸਾਂ ਵੱਲੋਂ ਐਕਸਨ ਕਮੇਟੀ ਅਤੇ ਸਮੂਹ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਕਰੋਨਾ ਯੋਧਿਆ ਨਰਸਾਂ ਵੱਲੋਂ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਜੁਬਾਨੀ ਹੁਕਮਾਂ ਅਨੁਸਾਰ ਖਤਮ ਕਰਨ ਦੀਆਂ ਧਮਕੀਆਂ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰਖਦਿਆਂ ਰੈਗੂਲਰ ਕੀਤਾ ਜਾਵੇ।
ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਲਗਾਤਾਰ ਆਪਣਾ ਸੰਘਰਸ਼ ਜਾਰੀ ਰਖਦਿਆਂ ਹੋਇਆਂ ਆਪਣੀ ਲੜਾਈ ਨੂੰ ਤਿੱਖੇ ਰੂਪ ਵਿੱਚ ਤੇਜ ਕਰਨ ਲਈ ਤਿਆਰ ਬਰ ਤਿਆਰ ਰਹਿਣਗੀਆਂ। ਜਿਸ ਦੇ ਅਗਲੇ ਕਦਮ ਉੱਤੇ ਕੱਲ੍ਹ 29 ਅਕਤੂਬਰ ਨੂੰ ਸਿਹਤ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਦੇ ਹਸਪਤਾਲ ਦੀ ਪਾਰਕਿੰਗ ਦੇ ਉਦਘਾਟਨ ਮੌਕੇ , ਸਾਡੀ ਮੰਗ ਉੱਤੇ ਕੋਈ ਠੋਸ ਗੱਲ੍ਹ ਨਾ ਕਰਨ ਤੇ ਘਿਰਾਓ ਕੀਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਕਿਸਾਨ ਯੂਨੀਅਨਾਂ ਵੱਲੋਂ ਕਰੋਨਾ ਯੋਧਿਆ, ਨਰਸਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਐਲਾਨ ਕੀਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਤੇ ਨਰਸਾਂ ਵੱਲੋਂ ਆਗੂ ਗਗਨਦੀਪ ਕੌਰ, ਅਮਨਜੋਤ ਕੌਰ, ਜਸ਼ਨਪ੍ਰੀਤ ਕੌਰ, ਗੁਰਮੀਤ ਕੌਰ, ਪਰਮਿੰਦਰ ਕੌਰ, ਗੁਲਸ਼ਨ ਦੀਪ ਕੌਰ ਅਤੇ ਹੋਰ ਨਰਸਾਂ ਵੀ ਸ਼ਾਮਲ ਸਨ। ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਰਣਜੀਤ ਸਿੰਘ ਸਵਾਜਪੁਰ, ਗੁਰਨਾਮ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਕੌਰਜੀ ਵਾਲਾ, ਯੂਥ ਵਿੰਗ ਦੇ ਰਵਿੰਦਰ ਸਿੰਘ ਅਤੇ ਖੇਮ ਰਾਜ ਮਿਲਕ ਯੂਨੀਅਨ ਵੱਲੋਂ ਸ਼ਾਮਲ ਹੋਏ।