ਦੇਖੋ ਲਖਮੀਰ ਪੁਰ ਖੀਰੀ ਦੇ ਸਹੀਦਾਂ ਦੇ ਕਤਲ ਦੇ ਸਬੰਧ 'ਚ ਰੇਲ ਰੋਕੋ ਪ੍ਰੋਗਰਾਮ ਕਿਵੇਂ ਉਲੀਕਿਆਂ ?
ਜੀ ਐਸ ਪੰਨੂ
ਪਟਿਆਲਾ,16 ਅਕਤੁਬਰ 2021 - ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਗੁਰਚਰਨ ਸਿੰਘ ਪ੍ਰੋਹੜ੍ਹ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਦੂਖ ਨਿਵਾਰਨ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦਿੱਲ੍ਹੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ 18 ਅਕਤੂਬਰ2021 ਨੂੰ ਪਟਿਆਲਾ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਬਣਾਇਆ ਗਿਆ। ਇਹ ਐਕਸਨ ਲਖਮੀਰ ਪੁਰ ਖੀਰੀ ਦੇ ਸਹੀਦਾਂ ਦੇ ਕਤਲ ਵਿੱਚ ਅਜੈ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਕੈਬਿਨਟ ਵਿਚੋਂ ਬਾਹਰ ਕਰਨ, ਉਸਦੇ ਮੁੰਡੇ ਅਤੇ ਬਾਕੀ ਦੋਸ਼ੀਆ ਨੂੰ ਸਖਤ ਸਜਾਵਾਂ ਦਿਵਾਉਣ ਲਈ ਕੇਂਦਰ ਸਰਕਾਰ ਉੱਤੇ ਦਬਾਅ ਬਣਾਉਣ ਲਈ ਕੀਤਾ ਜਾਵੇਗਾ ਕਿਉਂ ਅਜਿਹਾ ਘਿਨਾਉਣਾ ਕਾਰਾ ਕਰਨ ਵਾਲੇ ਦੋਸ਼ੀਆ ਦੀ ਸਰੇਆਮ ਗੁੰਡਾਗਰਦੀ ਤੇ ਬਦਮਾਸ਼ੀ ਨੂੰ ਕਿਸਾਨ ਅਤੇ ਸਮੂਹ ਲੋਕ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਨ ਵਾਲੇ।
ਇਸ ਕਿਸਮ ਦਾ ਇਹ ਜੁਰਮ ਕੇਂਦਰ ਸਰਕਾਰ ਵੱਲੋਂ ਫਾਸ਼ੀਵਾਦ ਦਾ ਅੱਗੇ ਵੱਲ ਵਧਦਾ ਕਦਮ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਇਹ ਐਕਸਨ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਲਾਈਨਾਂ ਤੇ ਬੈਠ ਕੇ ਰੇਲਾਂ ਰੋਕੀਆਂ ਜਾਣਗੀਆਂ। ਜਿਲ੍ਹਾਂ ਕਮੇਟੀ ਵੱਲੋਂ ਇਸ ਐਕਸਨ ਦੀ ਤਿਆਰੀ ਲਈ ਵੱਖ ਵੱਖ ਡਿਊਟੀਆਂ ਲਾਈਆਂ ਗਈਆਂ ਅਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਰੇਲ ਰੋਕੋ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਸਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿਤੂਪੁਰ, ਸਤਵੰਤ ਸਿੰਘ ਵਜੀਦਪੁਰ, ਦਵਿੰਦਰ ਸਿੰਘ ਪੂਨੀਆ, ਗੁਰਮੇਲ ਸਿੰਘ ਢਕਰਬਾ, ਪ੍ਰਭਜੀਤ ਸਿੰਘ ਐਡਵੋਕੇਟ, ਅਜੈ ਭਵਨ, ਰਣਜੀਤ ਸਿੰਘ ਮੈਣ, ਰਮੇਸ਼ ਅਜਾਦ, ਰਣਜੀਤ ਸਿੰਘ ਸਵਾਜਪੁਰ, ਅਵਤਾਰ ਸਿੰਘ ਕੋਰਜੀਵਾਲਾ, ਸੁਰਿੰਦਰ ਸਿੰਘ ਸ਼ਾਹਪੁਰ ਸ਼ਾਮਲ ਹੋਏ।