ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ 351ਵਾਂ ਜਨਮ ਦਿਨ
- ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਦੁਨੀਆਂ ਭਰ ਵਿਚ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ : ਕੋਟਲੀ, ਗਿਲਜੀਆਂ
- 8 ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ
- ਹਲਵਾਰਾ ਏਅਰਪੋਰਟ ਅਤੇ ਪੀਏਯੂ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਦੀ ਕੀਤੀ ਮੰਗ
ਰਕਬਾ ਭਵਨ ਮੁੱਲਾਂਪੁਰ/ਲੁਧਿਆਣਾ, 16 ਅਕਤੂਬਰ 2021 - ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਜੋਧੇ ਜਰਨੈਲ, ਕਿਸਾਨਾਂ ਦੇ ਮੁਕਤੀ ਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 351ਵਾਂ ਜਨਮ ਦਿਨ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਬਾ ਬਹਾਦਰ ਭਵਨ ਰਕਬਾ ਵਿੱਖੇ ਸ਼ਰਧਾ ਅਤੇ ਸਨਮਾਨ ਨਾਲ ਮਨਾਇਆ ਗਿਆ। ਫਾਊਂਡੇਸ਼ਨ ਵੱਲੋਂ 8 ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਜਿਨਾਂ ਵਿੱਚ ਤਾਰਾ ਸਿੰਘ ਤਲਵੰਡੀ ਕਲਾਂ, ਪਵਿੱਤਰ ਸਿੰਘ ਹਰਿਆਣਾ, ਲਵਪ੍ਰੀਤ ਸਿੰਘ ਬੱਬਰ ਹਰਿਆਣਾ, ਭੁਪਿੰਦਰ ਸਿੰਘ ਮਾਨਸਾ, ਹਰਿੰਦਰ ਸਿੰਘ ਰਕਬਾ, ਗੁਰਜੰਟ ਸਿੰਘ ਵਿਰਕ ਹਰਿਆਣਾ, ਕੁਲਦੀਪ ਸਿੰਘ ਖਾਲਸਾ ਰੱਤੋਵਾਲ ਅਤੇ ਸਤਨਾਮ ਸਿੰਘ ਵੜੈਚ ਸ਼ਾਮਲ ਸਨ।
ਇਸ ਮੌਕੇ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਉਚੇਚੇ ਤੌਰ ਤੇ ਸ਼ਾਮਲ ਹੋਏ। ਸੰਬੋਧਨ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦੀ ਦੁਨੀਆਂ ਭਰ ਵਿਚ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ। ਉਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਦੀ ਟੀਮ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸਬੰਧੀ ਜੋ ਦੁਨੀਆ ਭਰ ਵਿਚ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ। ਉਨਾਂ ਇਸ ਮੌਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਨੂੰ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿ੍ਰਸ਼ਨ ਕੁਮਾਰ ਬਾਵਾ ਅਤੇ ਸਾਥੀਆਂ ਦੀ ਸ਼ਲਾਘਾ ਕੀਤੀ ਜਿਨਾਂ ਵੱਲੋਂ ਉਨਾਂ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ ਲਈ ਸ਼ਲਾਘਾਯੋਗ ਕਾਰਜ ਕੀਤੇ ਗਏ ਹਨ। ਉਨਾਂ ਸ੍ਰੀ ਬਾਵਾ ਵੱਲੋਂ ਰੱਖੀਆਂ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਇਨਾਂ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਨਗੇ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ ਐੱਸਪੀਐੱਸ ਉਬਰਾਏ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿੱਚ ਸ਼ਬਦ ਮਿਊਜ਼ੀਅਮ ਬਣਵਾ ਕੇ ਇਤਿਹਾਸ ਨੂੰ ਸੰਭਾਲਣ ਦਾ ਜੋ ਕਾਰਜ ਕੀਤਾ ਹੈ ਉਹ ਸ਼ਲਾਘਾਯੋਗ ਹੈ। ਉਨਾਂ ਕਿ੍ਰਸ਼ਨ ਕੁਮਾਰ ਬਾਵਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ।
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਸੀ। ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 97 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕੇਵਲ ਦੋ ਸਾਲ ਦੇ ਸਮੇਂ ਵਿੱਚ ਕਰ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਸੀ।
ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਹਲਵਾਰਾ ਏਅਰਪੋਰਟ ਅਤੇ ਪੰਜਾਬ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖ ਕੇ ਇਸ ਮਹਾਨ ਜਰਨੈਲ ਨੂੰ ਆਪਣੀ ਸ਼ਰਧਾਂਜਲੀ ਪ੍ਰਗਟ ਕਰੇ।
ਫਾਊਂਡੇਸ਼ਨ ਵੱਲੋਂ ਪ੍ਰਧਾਨ ਬਾਵਾ, ਦਾਖਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਬੈਰਾਗੀ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਰਵਿੰਦਰ ਨੰਦੀ ਬਾਵਾ, ਮਹਿਲਾ ਵਿੰਗ ਪ੍ਰਧਾਨ ਬਰਜਿੰਦਰ ਕੌਰ ਅਤੇ ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਨੇ ਮੰਤਰੀਆਂ ਕੋਟਲੀ ਅਤੇ ਗਿਲਜੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ਸਮਾਗਮ ਵਿਚ ਵਿਸ਼ੇਸ਼ ਰੂਪ ਵਿੱਚ ਵਿਧਾਇਕ ਅਮਰੀਕ ਸਿੰਘ ਢਿੱਲੋਂ, ਬਾਬਾ ਭੁਪਿੰਦਰ ਸਿੰਘ ਪਟਿਆਲਾ ਅਤੇ ਸਿੱਖ ਵਿਦਵਾਨ ਪਿ੍ਰੰਸੀਪਲ ਰਾਮ ਸਿੰਘ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਕੇਸ਼ ਬਾਵਾ ਬੁਢਲਾਡਾ, ਪ੍ਰੋ ਜੀਵਨ ਦਾਸ ਬਾਵਾ, ਸੁਰਜੀਤ ਦਾਸ ਬਾਵਾ, ਮੱਧ ਪ੍ਰਦੇਸ਼ ਤੋਂ ਮਨੋਹਰ ਬੈਰਾਗੀ, ਹਰਿਆਣਾ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਛੀਨਾ, ਬਲਵੰਤ ਸਿੰਘ ਧਨੋਆ, ਰੇਸ਼ਮ ਸਿੰਘ ਸੱਗੂ, ਰਵਿੰਦਰ ਰੰਗੂਵਾਲ, ਗਗਨਦੀਪ ਬਾਵਾ, ਅਮਰਿੰਦਰ ਸਿੰਘ ਜੱਸੋਵਾਲ, ਪਰਮਿੰਦਰ ਸਿੰਘ ਬਿੱਟੂ, ਡਾ ਸੁਖਬੀਰ ਸਿੰਘ, ਬਾਦਲ ਸਿੰਘ ਸਿੱਧੂ, ਜਸਪਾਲ ਸਿੰਘ ਮੁੱਲਾਂਪੁਰ, ਪਵਨ ਗਰਗ , ਰਜੀਵ ਬਾਵਾ, ਹਨੀ ਸਿੰਘ ਖੀਵਾ, ਪ੍ਰਭਾਕਰ ਬਰਨਾਲਾ, ਐਂਡਰੇਸ ਬਾਵਾ, ਵਿਕਰਮ ਮਹੰਤ, ਅਰਜੁਨ ਬਾਵਾ, ਅਮਨਦੀਪ ਬਾਵਾ, ਲਵਲੀ ਚੌਧਰੀ, ਹਰਭਜਨ ਦਾਸ ਬਾਵਾ, ਵੈਦ ਨਵਦੀਪ , ਹਰਬੰਸ ਦਾਸ ਬੰਟੂ, ਇਕਬਾਲ ਸਿੰਘ ਰਿਐਤ, ਤਰਸੇਮ ਜਸੂਜਾ, ਤਰਸੇਮ ਬਾਵਾ, ਚਰਨ ਦਾਸ ਬਾਵਾ, ਮਹੰਤ ਬਾਲਕ ਦਾਸ, ਜੱਗਾ ਦੱਸ ਜੜਵਾ, ਮਹੰਤ ਤਾਰਾ ਸਿੰਘ ਨਾਭਾ, ਮਹੰਤ ਜਗਰੂਪ ਦੱਸ ਭੱਟੀਆਂ, ਮਹੰਤ ਦਰਸ਼ਨ ਦਾਸ ਵਡਾਲਾ, ਮਹੰਤ ਹਰਭਜਨ ਦਾਸ ਪਟਿਆਲਾ, ਗੁਲਜਿੰਦਰ ਸਿੰਘ ਲੁਹਾਰਾ, ਮਹੰਤ ਰਘੁਬੀਰ ਦਾਸ ਤਪਾ, ਗੁਰਚਰਨ ਸਿੰਘ ਪੰਨਵਾਂ, ਗੁਰਵਿੰਦਰ ਸਿੰਘ, ਗਿੱਲ ਕਾਕਾ ਮੁੱਲਾਂਪੁਰ, ਅਨਿਲ ਵਰਮਾ ਕੈਂਥਲ, ਸਾਜਨ ਮਲਹੋਤਰਾ ਜਗਰਾਉਂ ਆਦਿ ਵੀ ਹਾਜ਼ਰ ਸਨ।