ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ
ਬਾਬੂਸ਼ਾਹੀ ਨੈੱਟਵਰਕ
ਫਤਿਹਗੜ੍ਹ ਸਾਹਿਬ, 16 ਅਕਤੂਬਰ 2021-ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸੁਰਭੀ ਮਲਿਕ ਜੀ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਚਨਾਰਥਲ ਕਲਾਂ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਚਨਾਰਥਲ ਕਲਾਂ ਅਧੀਨ ਸਿਹਤ ਸੰਸਥਾਵਾਂ ਵਿਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਰਅ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਚਨਾਰਥਲ ਕਲਾਂ ਅਧੀਨ ਮੈਡੀਕਲ ਕੈਂਪ ਲਗਾਏ ਗਏ ਹਨ, ਇਸ ਮੌਕੇ 96 ਜਨਰਨ ਬੀਮਾਰੀਆਂ ਦੇ ਮਰੀਜ਼ਾਂ ਦੇ ਮੁਫਤ ਟੈਸਟ ਕਰਵਾਏ ਗਏ ਅਤੇ ਦਵਾਈ ਦਿੱਤੀ ਗਈ।ਇਸ ਮੌਕੇ ਮੈਡੀਕਲ ਅਫਸਰ ਡਾ. ਅਮਨਦੀਪ ਕੌਰ, ਮਹਾਵੀਰ ਸਿੰਘ ਬਲਾਕ ਐਕਸਟੇਸ਼ਨ ਐਜੂਕੇਟਰ, ਪ੍ਰੀਤੀ ਉਪਵੈਦ, ਜਗਮੀਤ ਕੌਰ ਸਟਾਫ ਨਰਸ, ਮੰਗਤ ਰਾਮ ਰੇਡੀਓਗ੍ਰਾਫਾਰ, ਅਮਨਦੀਪ ਸਿੰਘ ਆਯੂਸ਼ਮਾਨ ਮਿਤਰਾ, ਤੇਤਰ ਲਾਲ ਐਮ.ਪੀ.ਐਚ.ਡਬਲਿਯੂ, ਮਨਦੀਪ ਕੌਰ ਏ.ਐਨ.ਐਮ. ਅਲਪਿੰਦਰ ਸਿੰਘ ਕਾਂਊਸਲਰ, ਨਿਰਪਾਲ ਸਿੰਘ ਫਾਰਮੇਸੀ ਅਫਸਰ, ਆਸ਼ਾ ਵਰਕਰ ਤੇ ਹੋਰ ਹਾਜ਼ਰ ਸਨ।