ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰੇ ਦਾ ਤਿਉਹਾਰ - ਰਾਣਾ ਕੇ.ਪੀ ਸਿੰਘ
ਹਰੀਸ਼ ਕਾਲੜਾ
-ਸਪੀਕਰ ਨੇ ਨੰਗਲ ਵਿਚ ਦੁਸ਼ਹਿਰੇ ਦੇ ਸਮਾਰੋਹ ਵਿਚ ਕੀਤੀ ਸ਼ਿਰਕਤ
ਨੰਗਲ ,15 ਅਕਤੂਬਰ 2021:ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਨੇਕੀ ਦੀ ਬਦੀ ਉਤੇ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੱਚਾਈ ਦੀ ਬੁਰਾਈ ਨੂੰ ਖਤਮ ਕਰਨ ਦੀ ਪ੍ਰੇਰਨਾ ਦੇਣ ਵਾਲੇ ਦੁ਼ਸ਼ਹਿਰੇ ਦੇ ਤਿਉਹਾਰ ਨੂੰ ਨਰਾਤਿਆਂ ਦੇ ਨੋੌ ਦਿਨਾਂ ਦੌਰਾਨ ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨੂੰ ਰਾਮ ਲੀਲਾ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।ਜਿਸ ਨਾਲ ਸਮੁੱਚਾ ਸੰਸਾਰ ਆਪਣੇ ਜੀਵਨ ਵਿਚ ਚੰਗਿਆਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਲੈ ਰਿਹਾ ਹੈ।
ਅੱਜ ਨੰਗਲ ਵਿਚ ਦੁਸ਼ਹਿਰੇ ਦੇ ਤਿਉਹਾਰ ਮੌਕੇ ਇਲਾਕੇ ਦੇ ਲੋਕਾਂ ਨੂੰ ਇਸ ਪਵਿੱਤਰ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਤੇ ਵਧਾਈ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਦਾ ਹਰ ਪਲ ਸਾਡੇ ਲਈ ਆਦਰਸ਼ ਹੈ।ਉਨ੍ਹਾਂ ਨੇ ਹਰ ਔਖੀ ਤੇ ਸੋਖੀ ਘੜੀ ਵਿਚ ਇਨਸਾਨ ਨੂੰ ਸੱਚਾਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਸੰਪੂਰਨ ਰਮਾਇਣ ਵਿਚ ਵੀ ਉਨ੍ਹਾਂ ਦੇ ਜੀਵਨ ਦੇ ਸਮੁੱਚੇ ਘਟਨਾਕ੍ਰਮ ਦਾ ਵਰਨਣ ਹੈ। ਜਿਸ ਤੋ ਅਸੀ ਸੇਧ ਲੈ ਰਹੇ ਹਾਂ।ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਵਲੋ ਦਰਸਾਏ ਮਾਰਗ ਤੇ ਚੱਲ ਕੇ ਉਨ੍ਹਾਂ ਵਲੋ ਮਾਨਵਤਾ ਦੇ ਕਲਿਆਣ ਲਈ ਦਿੱਤੀਆ ਸਿੱਖਿਆਵਾ ਅਪਨਾਉਣੀਆਂ ਚਾਹੀਦੀਆਂ ਹਨ। ਇਸ ਤੋ ਪਹਿਲਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਗੁਰਦੁਆਰਾ ਘਾਟ ਸਾਹਿਬ ਨੰਗਲ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।
ਇਸ ਮੌਕੇ ਸਨਾਤਮ ਧਰਮ ਸਭਾ ਦੇ ਪ੍ਰਧਾਨ ਰਮੇਸ਼ ਗੁਲਾਟੀ, ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸੁਰਿੰਦਰ ਪੱਮਾ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਕੇਸ਼ ਨਈਅਰ, ਨਗਰ ਕੋਸਲ ਪ੍ਰਧਾਨ ਸ੍ਰੀ ਸੰਜੇ ਸਾਹਨੀ, ਦਵਿੰਦਰ ਗਾਂਧੀ, ਸੁਧੀਰ ਕੁਮਾਰ, ਆਈ.ਟੀ.ਆਈ ਨੰਗਲ ਦੇ ਪ੍ਰਿੰ.ਲਲਿਤ ਮੋਹਨ, ਕੋਸਲਰ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।