ਨੈੱਸ਼ਨਲ ਯੂਥ ਕਲੱਬ ਵਲੋਂ ਮਲਟੀਪਰਪਜ਼ ਟ੍ਰੇਨਿੰਗ ਸੈਂਟਰ ਦੀਆਂ ਲੜਕੀਆਂ ਨੂੰ ਵੰਡੇ ਸਰਟੀਫਕੇਟ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 15 ਅਕਤੂਬਰ -ਅੱਜ ਮਹਾਂਮਾਈ ਦੇ ਪਵਿੱਤਰ ਨਵਰਾਤਰਿਆਂ ਨੂੰ ਸਮਰਪਿਤ ਹੁੰਦਿਆਂ, ਨੈੱਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਦੀ ਦੇਖ-ਰੇਖ ਹੇਠ ਚੱਲ ਰਹੇ ਲੜਕੀਆਂ ਦੇ ਮਲਟੀਪਰਪਜ਼ ਟ੍ਰੇਨਿੰਗ ਕੇਂਦਰ ਦੀਆਂ ਵਿਦਿਆਰਥਣਾਂ ਨੂੰ ਸਿਖਲਾਈ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡਣ ਲਈ ਇੱਕ ਸਾਦਾ ਪਰ ਪ੍ਰਭਾਵਸਾਲੀ ਸਮਾਗਮ ਕਲੱਬ ਦੇ ਪ੍ਰਧਾਨ ਡਾਕਟਰ ਬਲਜੀਤ ਸਰਮਾ ਗੋਲੇਵਾਲਾ ਦੀ ਅਗਵਾਈ ਹੇਠ ਕੀਤਾ ਗਿਆ | ਕਲੱਬ ਪ੍ਰਧਾਨ ਵਲੋਂ ਜੋਤੀ ਪ੍ਰਚੰਡ ਕੀਤੀ ਗਈ | ਉਪਰੰਤ ਸਮੂਹ ਹਾਜ਼ਰੀਨ ਵਲੋਂ ਰਾਸ਼ਟਰੀ ਗਾਇਣ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਇਸ ਸਮੇਂ ਅਲਕਾ ਸ਼ਰਮਾ ਰਿਟਾਇਰਡ ਲੈਕਚਰਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ |
ਕਲੱਬ ਦੇ ਮੀਤ ਪ੍ਰਧਾਨ ਰਾਕੇਸ਼ ਮਿੱਤਲ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ | ਆਲ ਪ੍ਰੋਜੈਕਟ ਚੇਅਰਮੱੈਨ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਦੇ ਸਹਿਯੋਗ ਨਾਲ ਵੱਖ-ਵੱਖ ਸਥਾਨਾਂ ਤੇ ਚੱਲ ਰਹੇ ਕਿੱਤਾ ਸਿਖਲਾਈ ਕੇਂਦਰਾਂ ਦੀਆਂ ਵਿਦਿਆਰਥਣਾਂ ਅੱਜ ਬਿਊਟੀ ਪਾਰਲਰ,ਸਿਲਾਈ, ਕਢਾਈ ਆਦਿ ਦੇ ਹੁਨਰ ਨੂੰ ਸਿੱਖ ਕੇ ਸਵੈ-ਰੋਜ਼ਗਾਰ ਸ਼ੁਰੂ ਕਰਨ ਦੇ ਕਾਬਲ ਬਣ ਗਈਆਂ ਹਨ | ਇਸ ਮੌਕੇ ਕੇਂਦਰਾਂ ਦੀਆਂ ਅਧਿਆਪਕਾਵਾਂ ਕਿਰਨ ਸੁਖੀਜਾ, ਕੁਲਵੰਤ ਕੌਰ, ਪਰਮਿੰਦਰ ਕੌਰ ਅਤੇ ਵੀਨਾ ਰਾਣੀ ਦਾ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਬੇਟੀਆਂ ਨੇ ਧੰਨਵਾਦ ਕੀਤਾ | ਇਸ ਮੌਕੇ ਤੇ ਕਲੱਬ ਦੇ ਸਲਾਹਕਾਰ ਅਸ਼ੋਕ ਸੱਚਰ, ਪਿ੍ੰਸੀਪਲ ਸੁਰੇਸ ਅਰੋੜਾ, ਮੀਤ ਪ੍ਰਧਾਨ ਰਾਕੇਸ਼ ਮਿੱਤਲ, ਜੁਆਇੰਟ ਸਕੱਤਰ ਰਾਜੇਸ਼ ਰਾਜੂ, ਪ੍ਰੋਜੈਕਟ ਚੇਅਰਮੈੱਨ ਰਾਜਿੰਦਰ ਦਾਸ ਰਿੰਕੂ, ਅਜੈ ਪਾਲ ਸ਼ਰਮਾ, ਰਾਜਿੰਦਰ ਬਾਂਸਲ ਆੜੀ, ਸੁਖਵਿੰਦਰ ਸਿੰਘ ਜੋਹਰ, ਬਰਜਿੰਦਰ ਸਿੰਘ ਸੇਠੀ ਗੁਰਪ੍ਰੀਤ ਸਿੰਘ ਰਾਜਾ ਦੇ ਨਾਲ-ਨਾਲ ਵੱਡੀ ਗਿਣਤੀ 'ਚ ਵਿਦਿਆਰਥਣਾਂ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਕਲੱਬ ਦੇ ਖਜ਼ਾਨਚੀ ਅਜੈ ਜੈਨ ਸੋਨੂੰ ਨੇ ਬਾਖੂਬੀ ਨਿਭਾਈ ਗਈ | ਇਸ ਸਮੇਂ ਲੜਕੀਆਂ ਵਲੋਂ ਸਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਅੰਤ 'ਚ ਸੁਖਵਿੰਦਰ ਸਿੰਘ ਜੋਹਰ ਨੇ ਸਾਰਿਆਂ ਦਾ ਧੰਨਵਾਦ ਕੀਤਾ |