ਡੇਂਗੂ ਰੋਕਥਾਮ ਸੰਬੰਧੀ ਰੋਜ਼ਾਨਾ ਕੀਤੀ ਜਾ ਰਹੀਆਂ ਹਨ ਗਤੀਵੀਧਿਆਂ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
- ਡੇਂਗੂ ਰੋਕਥਾਮ ਟੀਮ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਹਨ ਘਰਾਂ ਦੇ ਦੌਰੇ
ਸੁਲਤਾਨਪੁਰ ਲੋਧੀ 13 ਅਕਤੂਬਰ-2021 - ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਨ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਢਿੱਲਵਾਂ ਖੇਤਰ `ਚ ਡੇਂਗੂ ਦੀ ਰੋਕਥਾਮ ਲਈ ਹੈਲਥ ਸੁਪਰਵਾਈਜ਼ਰਾਂ ਅਤੇ ਮੇਲ ਵਰਕਰਾਂ ਵੱਲੋਂ ਘਰਾਂ `ਚ ਦੌਰੇ ਕਰ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਗਿਆ।
ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਡੇਂਗੂ ਰੋਕਥਾਮ ਟੀਮ ਵੱਲੋਂ 155 ਘਰਾਂ ਦੇ ਦੌਰ ਕਰ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਸੰਬੰਧੀ ਸੁਝਾਅ ਅਤੇ ਡੇਂਗੂ ਦੇ ਲੱਛਣਾ ਬਾਰੇ ਵਿਸਥਾਰ ਨਾਲ ਦੱਸਇਆ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਟੀਮ ਵੱਲੋਂ ਪਾਣੀ ਨਾਲ ਭਰੇ 193 ਕੰਨਟੈਨਰਾਂ ਨੂੰ ਵੀ ਖਾਲੀ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਇਆ ਕਿ ਸਰਵੇ ਦੌਰਾਨ ਡੇਂਗੂ ਦਾ ਲਾਰਵਾ ਨਹੀਂ ਪਾਈਆ ਗਿਆ।
ਇਸ ਦੌਰਾਨ ਹੈਲਥ ਸੁਪਰਵਾਈਜ਼ਰ ਬਲਕਾਰ ਸਿੰਘ ਵੱਲੋਂ ਵਿਸ਼ੇਸ਼ ਤੌਰ `ਤੇ ਲੋਕਾਂ ਨੂੰ ਆਪਣਾ ਪੂਰਾ ਸਹਿਯੋਗ ਸਿਹਤ ਵਿਭਾਗ ਦੀ ਟੀਮ ਨੂੰ ਦੇਣ ਦੀ ਅਪੀਲ ਕੀਤੀ ਤਾਂ ਜੋ ਡੇਂਗੂ ਦੇ ਵੱਧ ਰਹੇ ਕੇਸਾ `ਤੇ ਸਮੇਂ ਸਿਰ ਠੱਲ ਪਾਈ ਜਾ ਸਕੇ। ਉਨ੍ਹਾਂ ਲੋਕਾਂ ਨੂੰ ਘਰ ਦੇ ਆਲੇ-ਦੁਆਲੇ ਵਾਧੂ ਪਾਣੀ ਖਣਾ ਨਾ ਹੋਣ ਦੇਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਇਆ ਕਿ ਸਾਨੂੰ ਇਸ ਦੇ ਲੱਛਣਾ ਦਾ ਪਤਾ ਲਗਦੇ ਹੀ ਸਮੇਂ ਸਿਰ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਖੂਨ ਜਾਂਚ ਕਰਵਾਉਣ ਉਪਰੰਤ ਇਲਾਜ ਸਮੇਂ ਸਿਰ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਡੇਂਗੂ ਸੰਬੰਧੀ ਕੁੱਝ ਖ਼ਾਸ ਗੱਲਾਂ ਦੱਸਇਆ ਜਿਵੇ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ, ਇਹ ਸਾਫ਼ ਪਾਣੀ ਵਿੱਚ ਹੀ ਪਾਈਆ ਜਾਂਦਾ ਹੈ, ਇਹ ਮੱਛਰ ਠੰਡੀ ਥਾਂ `ਤੇ ਛਾਵੇਂ ਜ਼ਿਆਦਾ ਹੁੰਦਾ ਹੈ, ਡੇਂਗੂ ਹੋਣ `ਤੇ ਠੰਡ ਨਾਲ ਬੁਖ਼ਾਰ ਚੜਦਾ ਹੈ, ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ ਅਤੇ ਭੁੱਖ ਘੱਟ ਲਗਦੀ ਹੈ। ਇਸ ਦੇ ਨਾਲ ਹੀ ਉਨੂਾਂ ਲੋਕਾਂ ਨੂੰ ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਮੇਲ ਵਰਕਰ ਸਖਦੇਵ ਸਿੰਘ, ਸਤਨਾਮ ਸਿੰਘ, ਰੁਪਿੰਦਰਜੀਤ ਸਿੰਘ, ਬਲਜਿੰਦਰ ਸਿੰਘ ਅਤੇ ਵੰਿਰੰਦਰਜੀਤ ਸਿੰਘ ਵੱਲੋਂ ਘਰ-ਘਰ ਜਾ ਡੇਂਗੂ ਰੋਕਥਾਮ ਸੰਬੰਧੀ ਜਾਗਰੂਕ ਕੀਤਾ ਗਿਆ।