ਦੀਪਕ ਬਾਂਸਲ ਡਕਾਲਾ ਆੜ੍ਹਤੀ ਐਸੋਸੀਏਸ਼ਨ ਡਕਾਲਾ ਮੰਡੀ ਦੇ ਪ੍ਰਧਾਨ ਬਣੇ
ਜਗਤਾਰ ਸਿੰਘ
ਪਟਿਆਲਾ / ਡਕਾਲਾ 11 ਅਕਤੂਬਰ 2021 : -ਡਕਾਲਾ ਅਨਾਜ ਮੰਡੀ ਦੇ ਆੜ੍ਹਤੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਅਨਾਜ ਮੰਡੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਸਮੁੱਚੇ ਆੜ੍ਹਤੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦੀਪਕ ਬਾਂਸਲ ਡਕਾਲਾ ਨੂੰ ਆੜ੍ਹਤੀ ਐਸੋਸੀਏਸ਼ਨ ਡਕਾਲਾ ਮੰਡੀ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਭੀਮ ਬਾਂਸਲ ਨੂੰ ਜਨਰਲ ਸਕੱਤਰ ਅਤੇ ਸ਼ਾਮ ਲਾਲ ਬਾਂਸਲ ਨੂੰ ਖਜ਼ਾਨਚੀ ਨਿਯੁਕਤੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੀਪਕ ਬਾਂਸਲ ਡਕਾਲਾ ਨੇ ਕਿਹਾ ਕਿ ਸਮੁੱਚੇ ਆੜ੍ਹਤੀ ਭਾਈਚਾਰੇ ਦੇ ਸਹਿਯੋਗ ਨਾਲ ਮੰਡੀ ਦੀ ਡਿਵੈਲਪਮੈਂਟ ਲਈ ਕੰਮ ਕੀਤਾ ਜਾਵੇਗਾ।
ਇਹ ਚੋਣ ਸੀਨੀਅਰ ਆੜ੍ਹਤੀ ਆਗੂ ਹਰਮੇਸ਼ ਗੋਇਲ ਤੇ ਗਿਆਨ ਬਠੋਈ ਦੀ ਅਗਵਾਈ ਹੇਠ ਹੋਈ ਸੀ। ਮੀਟਿੰਗ ਵਿਚ ਹਰਮੇਸ਼ ਕੁਮਾਰ, ਸ਼ਾਮ ਲਾਲ, ਸੁਰੇਸ਼ ਕੁਮਾਰ, ਕੁਲਦੀਪ ਗਿਆਨ, ਰਾਮ ਕੁਮਾਰ, ਅਨਿਲ ਕੁਮਾਰ, ਜੇ. ਐਨ. ਟ੍ਰੇਡਰਜ਼, ਸ਼ਗਨ ਟ੍ਰੇਡਿੰਗ ਕੰਪਨੀ ਤੋਂ ਇਲਾਵਾ ਹੋਰ ਕਈ ਆੜ੍ਹਤੀ ਹਾਜ਼ਰ ਸਨ। ਦੀਪਕ ਬਾਂਸਲ ਡਕਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਆੜ੍ਹਤੀ ਭਾਈਚਾਰੇ ਵਲੋਂ ਨਵੇਂ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।