ਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆ: ਸ਼ੈਰੀ ਰਿਆੜ
ਜਗਤਾਰ ਸਿੰਘ
ਪਟਿਆਲਾ 9 ਅਕਤੂਬਰ 2021 - ਇਸਰੋ ਦੀ ਵਿਗਿਆਨਿਕ ਪ੍ਰੀਖਿਆ ਵਿੱਚ ਹਲਕਾ ਸਨੌਰ ਦੇ ਪਿੰਡ ਮਗਰ ਸਾਹਿਬ ਦੇ ਰਹਿਣ ਵਾਲੇ ਕਮਲ ਸ਼ਰਮਾ ਜੀ ਨੇ ਪੰਜਾਬ ਵਿੱਚ ਪਹਿਲਾ ਅਤੇ ਪੂਰੇ ਭਾਰਤ ਵਿੱਚ ਤੀਜਾ ਰੈਂਕ ਹਾਸਲ ਕਰਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਮੌਕੇ ਡਾ. ਨਵਜੋਤ ਕੌਰ ਸਿੱਧੂ ਜੀ ਦੇ ਟੀਮ ਦੇ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਜੀ ਨੇ ਪਿੰਡ ਮਗਰ ਸਾਹਿਬ ਪਹੁੰਚ ਕੇ ਕਮਲ ਸ਼ਰਮਾ ਜੀ ਦਾ ਸਨਮਾਨ ਕੀਤਾ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।
ਸ਼ੈਰੀ ਰਿਆੜ ਜੀ ਨੇ ਕਿਹਾ ਕਿ ਕਮਲ ਵਰਗੇ ਨੌਜਵਾਨ ਅੱਜ ਦੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਕਮਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਇਹ ਸਮਾਂ ਸੰਘਰਸ਼ ਭਰਿਆ ਰਿਹਾ ਪਰ ਉਹ ਕਦੇ ਆਪਣੇ ਟੀਚੇ ਤੋਂ ਪਿਛੇ ਨਹੀਂ ਹਟੇ ਇਸੇ ਦਾ ਨਤੀਜਾ ਹੈ ਜੋ ਇਹ ਇਸ ਮੁਕਾਮ ਤੇ ਪਹੁੰਚੇ ਹਨ।ਇਸ ਮੌਕੇ ਗੁਰਵਰਿੰਦਰ ਸਨੌਰੀਆ, ਸੁਰਿੰਦਰ ਸਿੰਘ ਸੋਨੂੰ ਖਹਿਰਾ, ਗਗਨ ਸਮਾਣਾ, ਜਤਿੰਦਰ ਮਿੱਠੂਮਾਜਰਾ, ਮਨਪ੍ਰੀਤ ਗਰੇਵਾਲ, ਅੰਮ੍ਰਿਤ ਗਰੇਵਾਲ, ਡਾਕਟਰ ਗੱਬਰ ਭੁਨਰਹੇੜੀ, ਰਣਜੋਧ ਇਸਰਹੇੜੀ, ਤਰਨਦੀਪ ਮਹਿਮਦਪੁਰ ਜੱਟਾਂ ਹਾਜ਼ਰ ਸਨ।