ਪਟਿਆਲਾ: ਪੁੱਡਾ ਦੀ ਜ਼ਮੀਨ 'ਤੇ ਬਣਿਆ ਨਕਲੀ ਬੱਸ ਅੱਡਾ, ਸਰਕਾਰ ਨੂੰ ਲੱਖਾਂ ਦਾ ਚੂਨਾ
ਜੀ ਐਸ ਪੰਨੂ
ਪਟਿਆਲਾ,7 ਅਕਤੂਬਰ,2021 - ਪਟਿਆਲਾ ਸਰਕਾਰੀ ਬੱਸ ਅੱਡੇ ਤੋਂ ਬਾਹਰ ਦੂਜ਼ੇ ਗੇਟ ਦੇ ਸਾਹਮਣੇ ਅਤੇ ਪੂਲ ਦੇ ਪਾਰ ਇਕ ਨਕਲੀ ਬੱਸਾਂ ਦਾ ਅੱਡਾ ਬਣਿਆਂ ਹੋਇਆ ਹੈ ਜਿਸ ਵਿਚ ਪ੍ਰਾਈਵੇਟ ਬੱਸਾਂ ਨੂੰ ਖੜਾਇਆ ਜਾਂਦਾ ਹੈ।ਇਸ ਨਾਲ ਸਰਕਾਰ ਨੂੰ ਤਕੜੀ ਮਾਰ ਪੈਂਦੀ ਹੈ ਕਿਉਂਕਿ ਇਹ ਪ੍ਰਾਈਵੇਟ ਬੱਸਾਂ ਵਾਲੇ ਨਿਯਮਾਂ ਦੇ ਉਲਟ ਅਤੇ ਬੱਸ ਅੱਡੇ ਦੀ ਫੀਸ ਦੀ , ਜੋ ਸਰਕਾਰ ਨੂੰ ਲੱਖਾਂ ਰੁਪਏ ਬਣ ਜਾਂਦੀ ਹੈ ਦੀ ਬੱਚਤ ਕਰਦੇ ਹਨ। ਪ੍ਰਾਈਵੇਟ ਬੱਸਾਂ ਵਾਲੇ ਹੀ ਨਹੀਂ ਬਲਕਿ ਕਿਲੋਮੀਟਰ ਵਾਲੇ ਵੀ ਇਸ ਤਰ੍ਹਾਂ ਹੀ ਕਰਦੇ ਹਨ। ਦਿਨੇ ਰਾਤਾਂ ਨੂੰ ਅੱਡੇ ਤੋਂ ਬਾਹਰ ਹੀ ਸਵਾਰੀਆਂ ਚੱਕਦੇ ਹਨ ਬਾਹਰ ਹੀ ਉਤਾਰ ਦਿੰਦੇ, ਕੋਈ ਟੈਕਸ ਵੀ ਨਹੀਂ ਭਰਦੇ ਹਨ। ਕਈ ਵਾਰੀ ਇਨ੍ਹਾਂ ਕੋਲ ਕੋਈ ਕਾਗਜ਼ ਵੀ ਨਹੀਂ ਹੁੰਦਾ ਹੈ ਇਹ ਲੋਕ ਪੂਲ ਦੇ ਨੀਚੇ ਸੜਕਾਂ ਦੋਵੇਂ ਪਾਸੇ ਲਗਾਂ ਦਿੰਦੇ ਹਨ ਜਿਸ ਨਾਲ ਰਾਹੀਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਐਕਸੀਡੈਂਟ ਦਾ ਖ਼ਤਰਾ ਹੁੰਦਾ ਹੈ ਤੇ ਹੋਇਆਂ ਵੀ ਹੈ।
ਕਈ ਵਾਰੀ ਪ੍ਰਾਈਵੇਟ ਟਰਾਂਸਪੋਰਟਰ ਆਪਣੀਆਂ ਬੱਸਾਂ ਨੂੰ ਅੱਡੇਆਂ ਤੋਂ ਦੂਰ ਜਿਵੇਂ ਸ਼ਿਵ ਮੋਟਰ ਵਾਲੇ ਅਰਬਨ ਅਸਟੇਟ ਪਟਿਆਲਾ ਫੇਸ ਦੋ ਵਿੱਚ ਖੜਾਉਂਦੇ ਹਨ ਬਹੁਤੇ ਪੈਟਰੋਲ ਪੰਪਾਂ ਤੇ ਵੀ ਖੜ੍ਹਾ ਕਰ ਦਿੰਦੇ ਹਨ ਇਹ ਉਹ ਬੱਸਾਂ ਹੁੰਦੀਆਂ ਹਨ ਜੋ ਦੋ ਨੰਬਰ ਵਿੱਚ ਚੱਲਦੀਆਂ ਹਨ। ਪਿਛਲੇ ਸਮੇਂ ਦੌਰਾਨ ਜੈਨ ਪੈਟਰੋਲ ਪੰਪ ਤੇ ਧਮਾਕਾ ਵੀ ਹੋਇਆ ਸੀ।
ਬੱਸ ਅੱਡੇ ਤੋਂ ਬਾਹਰ ਖੜੀਆਂ ਬੱਸਾਂ ਵਿੱਚ ਸ਼ਰਾਬ ਪੀਂਦੇ ਹਨ ਤੇ ਗ਼ਲਤ ਕੰਮ ਵੀ ਕੀਤਾ ਜਾਂਦਾ ਹੈ ਇਸ ਸਬੰਧੀ ਜਾਣਕਾਰੀ ਸਬੰਧਿਤ ਮਹਿਕਮੇ ਨੂੰ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇੱਥੇ ਪੂਲ ਨੀਚੇ ਕਾਰਾਂ ਟੈਕਸੀਆਂ ਵੀ ਖੜਦੀਆਂ ਹਨ ਜੋ ਸੱਭ ਪ੍ਰਾਈਵੇਟ ਹੁੰਦੀਆਂ ਹਨ, ਪਰ ਟੈਕਸੀਆਂ ਚਲਾਉਂਦੇ ਹਨ ਜਿਨ੍ਹਾਂ ਦਾ ਕੋਈ ਟੈਕਸ ਨਹੀਂ ਭਰਿਆ ਗਿਆ ਹੁੰਦਾ ਹੈ ਤੇ ਸਰਕਾਰ ਨੂੰ ਚੂਨਾ ਲਾਇਆ ਜਾਂਦਾ ਹੈ ਲੋੜ ਹੈ ਨਵੀਂ ਸਰਕਾਰ ਧਿਆਨ ਦੇਵੇ।