ਮੱਖਣ ਸਿੰਘ ਲਾਲਕਾ ਤੇ ਜਥੇ. ਲਾਲ ਸਿੰਘ ਰਣਜੀਤਗੜ੍ਹ ਨੇ ਸ਼ੋ੍ਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 4 ਅਕਤੂਬਰ 2021- ਸਥਾਨਕ ਲਾਲਕਾ ਹਾਊਸ 'ਚ ਮੱਖਣ ਸਿੰਘ ਲਾਲਕਾ ਤੇ ਜਥੇ. ਲਾਲ ਸਿੰਘ ਰਣਜੀਤਗੜ੍ਹ ਨੇ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਵਰ੍ਹਦਿਆਂ ਕਿਹਾ ਸ਼ੋ੍ਮਣੀ ਅਕਾਲੀ ਦਲ ਹੁਣ ਇਕ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ। ਇਸ ਕਾਰਨ ਅਸੀਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਬਹੁਤ ਲੰਬਾ ਸਮਾਂ ਸੇਵਾ ਕੀਤੀ, ਦੇ ਬਾਵਜੂਦ ਪਾਰਟੀ ਹਾਈ ਕਮਾਂਡ ਵੱਲੋਂ ਸਾਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿੱਥੇ ਵੀ ਸਾਡੀ ਡਿਊਟੀ ਲਾਈ ਅਸੀਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ। ਲਾਲਕਾ ਤੇ ਰਣਜੀਤਗੜ੍ਹ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹਲਕਾ ਨਾਭਾ ਦੇ ਸਮੂਹ ਅਹੁਦੇਦਾਰਾਂ ਤੇ ਵਰਕਰ ਸਾਹਿਬਾਨ ਨਾਲ ਮੀਟਿੰਗ ਕਰ ਕੇ ਅਗਲੀ ਰਣਨੀਤੀ ਬਾਰੇ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਦੇਵ ਰਾਜ ਲਾਲਕਾ ਦੁਲੱਦੀ, ਅਰਜਨ ਸਿੰਘ ਦਦਹੇੜਾ, ਸਤਨਾਮ ਸਿੰਘ ਤੁੰਗਾਂ, ਪਰਗਟ ਸਿੰਘ ਹਰੀਗੜ੍ਹ, ਸਤਵਿੰਦਰ ਸਿੰਘ ਲਾਡੀ ਮੌਜੂਦ i