ਅੱਧੀ ਰਾਤ ਤੋਂ ਬਾਅਦ 2 ਵਜੇ ਮੁੱਕੀ ਚੰਨੀ- ਰਾਹੁਲ ਮੀਟਿੰਗ, ਕੀ ਹੋਇਆ ਫੈਸਲਾ ? ਕਦੋਂ ਪਾਏ ਚੰਡੀਗੜ੍ਹ ਵੱਲ ਚਾਲੇ (ਵੀਡੀਓ ਵੀ ਵੇਖੋ)
ਨਵੀਂ ਦਿੱਲੀ, 25 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ਾਰਤੀ ਵਾਧੇ ਨੂੰ ਲੈ ਕੇ ਕੁੱਲ ਹਿੰਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਅੱਧੀ ਰਾਤ ਤੋਂ ਬਾਅਦ 2.00 ਵਜੇ ਖਤਮ ਹੋਈ। ਉੱਥੋਂ ਨਿਕਲ ਕੇ ਮੁੱਖ ਮੰਤਰੀ ਕਪੂਰਥਲਾ ਹਾਊਸ ਗਏ ਅਤੇ ਅੱਜ ਸਵੇਰੇ 7 ਵਜੇ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ .
ਵੀਡੀਉ: ਦੇਖੋ ਵਜ਼ਾਰਤੀ ਵਾਧੇ ਬਾਰੇ ਦਿੱਲੀ 'ਚ ਕੀ ਹੋਵੇਗਾ ਨਿਬੇੜਾ ਰਾਹੁਲ-ਚੰਨੀ ਮੀਟਿੰਗ 'ਚ - ਬਲਜੀਤ ਬੱਲੀ ਦੀ ਜ਼ੁਬਾਨੀ
ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿਚ ਪ੍ਰਿਅੰਕਾ ਗਾਂਧੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਅਜੈ ਮਾਕਣ ਤੇ ਕੇ ਸੀ ਵੇਨੂਗੋਪਾਲ ਮੌਜੂਦ ਸਨ।
ਮੀਟਿੰਗ ਵਿਚ ਵਜ਼ਾਰਤੀ ਵਾਧੇ ਬਾਰੇ ਫੈਸਲਾ ਕੀਤਾ ਗਿਆ ਤੇ ਕਿਸ ਕਿਸ ਨੁੰ ਮੰਤਰੀ ਬਣਾਇਆ ਜਾਣਾ ਹੈ, ਇਸਦੀ ਪ੍ਰਵਾਨਗੀ ਦਿੱਤੀ ਗਈ। ਇਸਦੀ ਸੂਚੀ ਅੱਜ ਦੇਰ ਸ਼ਾਮ ਜਨਤਕ ਹੋਣ ਦੀ ਸੰਭਾਵਨਾ ਹੈ।
https://fb.watch/8efMksoIRo/
ਵੀਡੀਉ: ਦੇਖੋ ਵਜ਼ਾਰਤੀ ਵਾਧੇ ਬਾਰੇ ਦਿੱਲੀ 'ਚ ਕੀ ਹੋਵੇਗਾ ਨਿਬੇੜਾ ਰਾਹੁਲ-ਚੰਨੀ ਮੀਟਿੰਗ 'ਚ - ਬਲਜੀਤ ਬੱਲੀ ਦੀ ਜ਼ੁਬਾਨੀ