ਮਾਈਗੇ੍ਟਰਰੀ ਪਲਸ ਪੋਲਿਓ ਸਬੰਧੀ ਮੀਟਿੰਗ ਕੀਤੀ
ਫਤਿਹਗੜ੍ਹ ਸਾਹਿਬ, ਬਾਬੂਸ਼ਾਹੀ ਨੈੱਟਵਰਕ, 24 ਸਤੰਬਰ 2021-: ਸਿਵਲ ਸਰਜਨ ਫਤਿਹਗੜ੍ਹ ਸਾਹਿਬ ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ 26, 27 ਅਤੇ 28 ਸਤੰਬਰ ਨੂੰ ਮਾਈਗੇ੍ਰਟਰੀ ਪਲਸ ਪੋਲਿਓ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸਮੂਹ ਸੁਪਰਵਾਈਜ਼ਰਾਂ ਦੀ ਮੀਟਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ 28 ਟੀਮਾਂ ਵੱਲੋਂ ਮਾਈਗ੍ਰੇਟਰੀ ਵਸੋਂ ਵਾਲੇ ਖੇਤਰਾਂ ਵਿਚ ਘਰ—ਘਰ ਜਾ ਕੇ ਤੇ 8 ਮੋਬਾਈਲ ਟੀਮਾਂ ਵੱਲੋਂ ਰੀਮੋਟ ਖੇਤਰਾਂ ਵਿਚ ਪੋਲਿਓ ਰੋਕਾਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਲਾਕ ਅਧੀਨ ਸਾਰੇ ਭੱਠੇ, ਪਥੇਰਾ, ਕਾਰਖਾਨੇ, ਫੈਕਟਰੀਆਂ, ਗੱਡੀਆਂ ਵਾਲੇ, ਮੰਡੀਆਂ ਆਦਿ ਥਾਵਾਂ ਕਵਰ ਕੀਤੀਆਂ ਜਾਣਗੀਆ। ਇਸ ਮੌਕੇ ਸ੍ਰੀ ਮਹਾਵੀਰ ਸਿੰਘ ਬੀ.ਈ.ਈ., ਸ੍ਰੀ ਸੁਰਜੀਤ ਸਿੰਘ, ਸ ਦਾਰਪਾਲ, ਸ੍ਰੀ ਹਰਮਿੰਦਰ ਪਾਲ ਸਾਰੇ ਐਸ.ਆਈ., ਸ੍ਰੀਮਤੀ ਸਰਬਜੀਤ ਕੌਰ ਐਲ.ਐਚ.ਵੀ., ਸ੍ਰੀ ਗੋਰਵ ਸ਼ਰਮਾਂ ਤੇ ਹੋਰ ਹਾਜ਼ਰ ਸਨ।