ਵਿਸ਼ਵਾਸ-ਘਾਤ ਦਿਵਸ 24 ਸਤੰਬਰ ਨੂੰ ਕੌਮੀ ਰੋਸ ਵਜੋ ਯਾਦ ਕੀਤਾ ਜਾਵੇਗਾ-ਜਥੇਦਾਰ ਹਵਾਰਾ ਕਮੇਟੀ
ਕੁਲਵਿੰਦਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਅ੍ਰੰਮਿਤਸਰ, 23 ਸਤੰਬਰ 2021-ਬਾਦਲਾਂ ਦਾ ਹੱਥ-ਠੋਕਾ ਬਣੇ ਤਖਤ ਸਾਹਿਬਾਨ ਦੇ ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਸ਼ਵਾਸ ਘਾਤ ਕਰਕੇ ਗੁਰਮੀਤ ਰਾਮ ਰਹੀਮ ਨੂੰ ਬਿਨ ਮੰਗੇ ਮੁਆਫੀ ਦਿੱਤੇ ਜਾਣ ਦੀ ਘਟਨਾ ਨੂੰ ਹਵਾਰਾ ਕਮੇਟੀ ਨੇ 24 ਸਤੰਬਰ ਨੂੰ ਕੌਮੀ ਰੋਸ ਦਿਵਸ ਵਜੋ ਯਾਦ ਕਰਨ ਦਾ ਫੈਸਲਾ ਕੀਤਾ ਹੈ ।
ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅੱਜ ਤੋ ਛੇ ਸਾਲ ਪਹਿਲਾਂ 24 ਸਤੰਬਰ ਨੂੰ ਬਾਦਲਾਂ ਦੇ ਜਥੇਦਾਰਾਂ ਨੇ ਕੌਮੀ ਸਿਧਾਂਤ ਨਾਲ ਵਿਸ਼ਵਾਸ ਘਾਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਪੰਥ ਦੋਖੀ ਸਿਰਸਾ ਸਾਧ ਨੂੰ ਸਿਆਸੀ ਦਬਾਅ ਹੇਠ ਮੁਆਫ ਕਰਕੇ ਖਾਲਸਾ ਪੰਥ ਨਾਲ ਗੱਦਾਰੀ ਕੀਤੀ ਸੀ। ਜਿਸ ਨੂੰ ਰੋਸ ਵਜੋਂ ਯਾਦ ਕਰਨ ਲਈ 24 ਸਤੰਬਰ (ਸ਼ੁੱਕਰਵਾਰ) ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਿਰਾਸਤੀ ਸੜਕ ਅੰਮ੍ਰਿਤਸਰ ਵਿੱਖੇ 11 ਵਜੇ ਪੰਥਕ ਜਥੇਬੰਦੀਆਂ ਦਾ ਇੱਕਠ ਕੀਤਾ ਜਾਵੇਗਾ। ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਬਾਦਲਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਕੀਤੇ ਗਏ ਧ੍ਰੋਹ ਵਿਰੁੱਧ ਅਵਾਜ ਬੁਲੰਦ ਕਰਨ ਲਈ 24 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਪੁੱਜਣ। ਬਿਆਨ ਜਾਰੀ ਕਰਨ ਵਾਲ਼ਿਆਂ ਵਿੱਚ ਭੁਪਿੰਦਰ ਸਿੰਘ ਭਲਵਾਨ ਜਰਮਨੀ, ਮਹਾਂਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਦਿਲਸ਼ੇਰ ਸਿੰਘ ਜੰਡਿਆਲਾ, ਬਲਦੇਵ ਸਿੰਘ ਨਵਾਪਿੰਡ, ਜਸਪਾਲ ਸਿੰਘ ਪੁਤਲੀਘਰ, ਸੁੱਖਦੇਵ ਸਿੰਘ ਵੇਰਕਾ, ਬਲਜੀਤ ਸਿੰਘ ਭਾਉ, ਗੁਰਮੀਤ ਸਿੰਘ ਬੱਬਰ ਆਦਿ ਸ਼ਾਮਲ ਸਨ।