ਕੈਨੇਡਾ : ਦਿਨ ਦਿਹਾੜੇ ਚੱਲੀ ਗੋਲੀ , ਇਕ ਹਲਾਕ, ਇੱਕ ਔਰਤ ਫੱਟੜ
ਬਰੈਂਪਟਨ, 23 ਸਤੰਬਰ, 2021: ਬਰੈਂਪਟਨ ਵਿਚ ਵਾਪਰੇ ਡਬਲ ਸ਼ੂਟਿੰਗ ਮਾਮਲੇ ਵਿਚ ਇਕ ਜਣੇ ਦੀ ਮੌਤ ਹੋ ਗਈ ਜਦਕਿ ਇਕ ਔਰਤ ਫੱਟੜ ਹੋ ਗਈ। ਫੱਟੜ ਮਹਿਲਾ ਨੁੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੁੰ ਸ਼ਹਿਰ ਦੇ ਬਾਹਰਲੇਪਾਸੇ ਡਰਾਈਵ ਐਂਡ ਏਅਰਪੋਰਟ ਰੋਡ ’ਤੇ 4.47 ਵਜੇ ਬਾਅਦ ਦੁਪਹਿਰ ਸੱਦਿਆ ਗਿਆ।
ਤਿੰਨ ਸ਼ੱਕੀ ਵਿਅਕਤੀ ਇਲਾਕੇ ਵਿਚੋਂ ਫਰਾਰ ਹੋ ਗਏ ਹਨ। ਸ਼ੱਕੀਆਂ ਬਾਰੇ ਹਾਲੇ ਤੱਕ ਕੋਈ ਸੂਚਨਾ ਨਹੀਂ ਮਿਲੀ। ਪੁਲਿਸ ਨੂੰ ਗਰੈਨੋਬਲ ਬੌਲਵਰਡ ਐਂਡ ਵਿਲੀਅਮਜ਼ ਪਾਰਕਵੇਅ ਜੋ ਗੋਲੀ ਚੱਲਣ ਵਾਲੀ ਥਾਂ ਤੋਂ ਥੋੜ੍ਹੀ ਹੀ ਦੂਰ ਹੈ, ਵਿਖੇ ਇਕ ਅੱਗੇ ਲੱਗਿਆ ਵਾਹਨ ਮਿਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਸ ਵਾਹਨ ਦਾ ਗੋਲੀਬਾਰੀ ਨਾਲ ਕੋਈ ਸਬੰਧ ਹੈ।