ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਪਦ ਤੋਂ ਹਟਾਏ ਗਏ ਦਿਨੇਸ਼ ਬੱਸੀ, ਕੌਣ ਹੋਣਗੇ ਨਵੇਂ ਜਾਣੋ
ਕੁਲਵਿੰਦਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 22 ਸਤੰਬਰ 2021-ਹੁਣੇ ਹੀ ਸੂਤਰਾਂ ਤੋਂ ਇਹ ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਮੌਜੂਦਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਜਦਕਿ ਦਮਨਦੀਪ ਸਿੰਘ ਜੋ ਕਿ ਹਲਕਾ ਪੂਰਬੀ (ਜਿਸ ਦੇ ਕਿ ਨਵਜੋਤ ਸਿੰਘ ਸਿੱਧੂ ਵਿਧਾਇਕ ਹਨ) ਦੀ ਵਾਰਡ ਨੰਬਰ 26 ਦੇ ਕੌਂਸਲਰ ਹਨ l ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਨਵੇਂ ਚੇਅਰਮੈਨ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈl ਸੰਭਵ ਹੈ ਕਿ ਅੱਜ ਹੀ ਨਵੇਂ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਦਮਨਦੀਪ ਸਿੰਘ ਦੀ ਤਾਜਪੋਸ਼ੀ ਹੋ ਜਾਵੇ l