ਜੀ ਐਸ ਪੰਨੂ
ਪਟਿਆਲਾ, 20 ਸਤੰਬਰ, 2021: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਘਨੱਈਆ ਸਿਹਤ ਕੇਂਦਰ ਵੱਲੋਂ ਸਿੰਡੀਕੇਟ ਰੂਮ ਵਿੱਚ ਮਾਨਵ ਸੇਵਾ ਸੰਕਲਪ ਦਿਵਸ (ਭਾਈ ਘਨੱਈਆ ਜੀ ਦੀ ਬਰਸੀ) ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰੋ. ਅਰਵਿੰਦ, ਵਾਈਸ ਚਾਂਸਲਰ, ਡਾ. ਬੀ. ਐਸ. ਸੰਧੂ, ਡੀਨ ਅਕਾਦਮਿਕ ਮਾਮਲੇ, ਡਾ. ਵਰਿੰਦਰ ਕੌਸ਼ਿਕ, ਰਜਿਸਟਰਾਰ ਅਤੇ ਡਾ. ਜੀ. ਐਸ. ਬੱਤਰਾ, ਚੇਅਰਮੈਨ, ਕੋਵਿਡ ਟਾਸ੍ਕ ਫ਼ੋਰਸ ਵੱਲੋਂ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ ਗਈ।
ਪ੍ਰੋਗਰਾਮ ਵਿਚ ਪੰਜਾਬੀ ਯੂਨੀਵਰਸਿਟੀ ਵਿਚਲੀ ਕੋਵਿਡ ਦੀ ਯਾਤਰਾ ਬਾਰੇ ਡਾ. ਰੇਗੀਨਾ ਦੁਆਰਾ ਤਿਆਰ ਕੀਤੀ ਗਈ ਵੀਡੀਓ/ਪੀਪੀਟੀ ਜਾਰੀ ਕੀਤੀ ਗਈ ਜਿਸ ਦੇ ਹਵਾਲੇ ਨਾਲ ਡਾ. ਅਰਵਿੰਦ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਸਮੇਂ -ਸਮੇਂ 'ਤੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।ਉਨ੍ਹਾਂ ਕੋਵਿਡ ਮਹਾਂਮਾਰੀ ਦੇ ਦੌਰਾਨ ਸਿਹਤ ਕੇਂਦਰ ਦੁਆਰਾ ਚੁੱਕੇ ਗਏ ਕਦਮਾਂ ਅਤੇ ਯੂਨੀਵਰਸਿਟੀ ਵਿੱਚ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਸਿਹਤ ਕੇਂਦਰ ਦੇ ਸਰਗਰਮ ਯਤਨਾਂ ਦੀ ਸ਼ਲਾਘਾ ਕੀਤੀ।
ਡਾ. ਬੀ.ਐਸ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਆਫਲਾਈਨ ਮੋਡ ਵਿੱਚ ਖੋਲ੍ਹਿਆ ਗਿਆ ਹੈ ਅਤੇ 6 ਕੋਵਿਡ ਟੀਕਾਕਰਣ ਕੈਂਪ ਆਯੋਜਿਤ ਕੀਤੇ ਗਏ ਹਨ।
ਡਾ. ਵਰਿੰਦਰ ਕੌਸ਼ਿਕ ਨੇ ਵੀ ਕੋਵਿਡ ਮਹਾਂਮਾਰੀ ਵਿੱਚ ਸਿਹਤ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਡਾ ਜੀ.ਐਸ. ਬਤਰਾ ਨੇ ਕਿਹਾ ਕਿ ਡਾ. ਰੇਗੀਨਾ ਦੀ ਪ੍ਰਧਾਨਗੀ ਹੇਠ ਸਿਹਤ ਕੇਂਦਰ ਕੋਵਿਡ ਮਹਾਂਮਾਰੀ ਅਤੇ ਯੂਨੀਵਰਸਿਟੀ ਦੇ ਕਿਸੇ ਵੀ ਸੰਕਟ ਵਿੱਚ ਦਿਨ ਰਾਤ ਬਹੁਤ ਮਿਹਨਤ, ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।
ਇਸ ਮੌਕੇ ਸਿਹਤ ਕੇਂਦਰ ਵੱਲੋਂ ਕੋਵਿਡ ਯੋਧਿਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।
ਡਾ. ਰੇਗੀਨਾ ਮੈਣੀ ਨੇ ਕਿਹਾ ਕਿ ਲਗਭਗ 2 ਮਹੀਨਿਆਂ ਦੀ ਲੰਮੀ ਮਿਹਨਤ ਤੋਂ ਬਾਅਦ ਉਹ ਇਹ ਸਾਰੀ ਪੇਸ਼ਕਾਰੀ ਕਰ ਸਕੇ ਹਨ। ਉਨ੍ਹਾਂ ਪ੍ਰੋ. ਅਰਵਿੰਦ ਦੇ ਅਸ਼ੀਰਵਾਦ ਅਤੇ ਸਮਰਥਨ ਲਈ ਧੰਨਵਾਦ ਕੀਤਾ ।ਉਨ੍ਹਾਂ ਡਾ ਬੀ. ਐਸ. ਸੰਧੂ, ਡਾ ਕੌਸ਼ਿਕ, ਡਾ. ਹੈਪੀ ਜੇਜੀ ਡੀ ਪੀ ਆਰ ਅਤੇ ਉਸਦੀ ਟੀਮ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਾਰੀਆਂ ਸਥਿਤੀਆਂ ਵਿੱਚ ਹਮੇਸ਼ਾਂ ਇੱਕ ਟੀਮ ਵਜੋਂ ਕੰਮ ਕਰਨ ਲਈ ਸਿਹਤ ਕੇਂਦਰ ਦੇ ਸਟਾਫ ਦਾ ਧੰਨਵਾਦ ਕੀਤਾ।