ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ 27 ਦੇ ਭਾਰਤ ਬੰਦ ਨੂੰ ਲੈ ਕੇ ਕੀਤੀ ਗਈ ਮੀਟਿੰਗ ਦਾ ਦ੍ਰਿਸ਼।
ਸੁਲਤਾਨਪੁਰ ਲੋਧੀ 20 ਸਤੰਬਰ 2021: 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਯੁੰਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੀ ਇਕ ਜ਼ਰੂਰੀ ਮੀਟਿੰਗ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਹੋਈ। ਜਿਸ ਵਿੱਚ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਉਚੇਚੇ ਤੌਰ ਤੇ ਪੁੱਜੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਏਜੰਡਾ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ ਜਿਸ ਦੇ ਲਈ 32 ਕਿਸਾਨ ਜਥੇਬੰਦੀਆਂ ਇਕਜੁੱਟ ਹਨ। ਉਨ੍ਹਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਦਿਨ ਸ਼ਹੀਦ ਊਧਮ ਸਿੰਘ ਚੌਕ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਕਿਸਾਨ ਆਗੂਆਂ ਦੇ ਵਿਚਾਰ ਸੁਣਨ। ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸੀ ਕੁਝ ਵੀ ਕਹਿਣ ਲੇਕਿਨ ਕਿਸਾਨਾਂ ਵਿਚ ਕੁੱਝ ਕੋਈ ਵੀ ਸ਼ਰਾਰਤੀ ਤੱਤ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਸਾਡੇ ਸੰਘਰਸ਼ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਇਸ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਿਆਸੀ ਸਰਗਰਮੀਆਂ ਤੋਂ ਗੁਰੇਜ਼ ਕਰਨ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ ਤੇ ਪ੍ਰਤੀਕਿਰਿਆ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਚਿਹਰੇ ਤੇ ਰਾਜਨੀਤੀ ਕਰ ਰਹੀਆਂ ਹਨ ਨਾ ਕਿ ਉਨਾਂ ਦਾ ਪੰਜਾਬੀਆਂ ਅਤੇ ਪੰਜਾਬ ਦੇ ਮਸਲੇ ਵੱਲ ਕੋਈ ਧਿਆਨ ਹੈ। ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਉਹ ਚੋਣਾਂ ਦਾ ਧਿਆਨ ਛੱਡ ਕੇ ਇਕ ਸਾਂਝਾ ਮੋਰਚਾ ਬਣਾ ਕੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਣ। ਅੰਤ ਵਿਚ ਉਨਾਂ ਇਹ ਵੀ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਜਿੰਦਰ ਸਿੰਘ ਰਾਣਾ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਸੁਖਜਿੰਦਰ ਸਿੰਘ ਲੋਧੀਵਾਲ, ਸਤਨਾਮ ਸਿੰਘ ਤਲਵੰਡੀ ਚੌਧਰੀਆਂ, ਚਰਨ ਸਿੰਘ ਹੈਬਤਪੁਰ, ਸੁਖਮਿੰਦਰ ਸਿੰਘ ਮਾਨ, ਸੁੱਚਾ ਸਿੰਘ ਮਿਰਜਾਪੁਰ, ਬਲੀ ਸਿੰਘ ਜੈਨਪੁਰ, ਕਾਮਰੇਡ ਗੁਰਚਰਨ ਦਾਸ, ਹਰਦੀਪ ਸਿੰਘ,ਅਮਰਜੀਤ ਸਿੰਘ ਟਿਬਾ, ਪ੍ਰਿੰਸੀਪਲ ਕਰਨੈਲ ਸਿੰਘ ਬੂਸੋਵਾਲ, ਬਲਜੀਤ ਸਿੰਘ ਡੀਟੀਐਫ ਬਲਾਕ ਸਕੱਤਰ, ਮੁਕੰਦ ਸਿੰਘ ਆਰਸੀਐਫ, ਸੁਖਵਿੰਦਰ ਸਿੰਘ, ਫੌਜਾ ਸਿੰਘ ਖਿਜਰਪੁਰ, ਜਗਜੀਤ ਸਿੰਘ ਬਾਜਵਾ, ਮਾਸਟਰ ਦੇਸ ਰਾਜ, ਨਰਿੰਦਰ ਸੋਨੀਆ, ਮਾਸਟਰ ਸੁੱਚਾ ਸਿੰਘ ਮਿਰਜ਼ਾ ਪੁਰ, ਸੁਰਜੀਤ ਸਿੰਘ ਟਿੱਬਾ, ਮਾ. ਮਹਿੰਗਾ ਸਿੰਘ ਠੱਟਾ ਆਦਿ ਵੀ ਹਾਜ਼ਰ ਸਨ।