ਯੂਥ ਅਕਾਲੀ ਆਗੂ ਦੇ ਘਰ ’ਤੇ ਹੋਈ ਫਾਇਰਿੰਗ, ਪੜ੍ਹੋ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 20 ਸਤੰਬਰ 2021: ਬੀਤੀ ਰਾਤ ਸਥਾਨਕ ਅਫਸਰ ਕਲੋਨੀ ਵਿਖੇ ਯੂਥ ਅਕਾਲੀ ਆਗੂ ਤਰਸੇਮ ਉਰਫ ਆਰ ਪੀ ਅਰੋੜਾ ਦੇ ਘਰ ’ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਰਸੇਮ ਮੁਤਾਬਕ ਬੀਤੀ ਰਾਤ ਲਗਭਗ 11 ਵਜੇ ਉਹ ਆਪਣੇ ਘਰ ਕੰਮ ਤੋਂ ਆ ਰਿਹਾ ਸੀ ਕੇ ਰਸਤੇ ’ਚ ਉਸ ਨੂੰ ਉਸ ਦੇ ਘਰੋਂ ਫੋਨ ਆਇਆ ਕੇ ਘਰ ਦੇ ਬਾਹਰ ਕੋਈ ਫਾਇਰਿੰਗ ਕਰ ਰਿਹਾ ਹੈ।
ਤਰਸੇਮ ਨੇ ਦੱਸਿਆ ਕੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਇਸ ਦੌਰਾਨ ਉਸ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ ਤਾਂ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ, ਜਿਸ ਦੌਰਾਨ ਪੁਲਸ ਨੂੰ ਮੌਕੇ ਤੋਂ ਕਈ ਖਾਲੀ ਖੋਲ ਬਰਾਮਦ ਹੋਏ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐਸ. ਐਚ. ਓ. ਗੁਰਪ੍ਰੀਤ
ਸਿੰਘ ਭਿੰਡਰ ਨੇ ਕਿਹਾ ਕਿ ਵਿਨੋਦ ਅਰੋੜਾ ਕਾਲੂ, ਤਨੂੰ ਤੇ ਲਾਡੀ ਰਾਜਪੁਰਾ ਸਮੇਤ ਹੋਰ ਵਿਅਕਤੀਆਂ ਦੇ ਵਿਰੁੱਧ ਧਾਰਾ 336, 447, 506 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।