16 ਅਕਤੂਬਰ ਨੂੰ ਰਕਬਾ ਭਵਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 351ਵਾਂ ਜਨਮ ਉਤਸਵ ਮਨਾਵਾਂਗੇ- ਬਾਵਾ
ਡਾ. ਸ਼ਿਵਰਾਜ ਸਿੰਘ ਉੱਘੇ ਇਤਿਹਾਸਕਾਰ ਦੇ ਨਵ- ਵਿਆਹੇ ਸਪੁੱਤਰ ਜੁਗਰਾਜ ਸਿੰਘ ਖਹਿਰਾ ਅਤੇ ਨੂੰਹਰਾਣੀ ਡਾ. ਜਸਮੀਤ ਕੌਰ ਖਹਿਰਾ ਫਾਊਂਡੇਸ਼ਨ ਵੱਲੋਂ ਸਨਮਾਨਿਤ
ਮੁੱਲਾਂਪੁਰ ਦਾਖਾ, ਬਾਬੂਸ਼ਾਹੀ ਨੈੱਟਵਰਕ 20 ਸਤੰਬਰ 2021-
ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਇੱਕ ਸੂਬਾ ਪੱਧਰੀ ਮੀਟਿੰਗ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਅਤੇ ਮੰਡਲ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਉੱਘੇ ਇਤਿਹਾਸਕਾਰ ਡਾ. ਸਵਰਾਜ ਸਿੰਘ, ਵਾਈਸ ਪ੍ਰਧਾਨ ਪ੍ਰੋ. ਜੀਵਨ ਦਾਸ ਬਾਵਾ, ਬਲਦੇਵ ਬਾਵਾ ਕਨਵੀਨਰ, ਕਰਨੈਲ ਸਿੰਘ ਗਿੱਲ, ਸਾਬਕਾ ਏ.ਡੀ.ਸੀ. ਪ੍ਰੀਤਮ ਸਿੰਘ ਜੌਹਲ, ਦਰਸ਼ਨ ਸਿੰਘ ਲੋਟੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਿ੍ਰਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 351ਵਾਂ ਜਨਮ ਦਿਵਸ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿਚ ਸਮੁੱਚੇ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚ ਰਹੀ ਹੈ। ਉਹਨਾਂ ਦੱਸਿਆ ਕਿ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਕੇ ਲਿਆ ਅਤੇ ਪੰਜਾਬ ਵਿਚ ਪਹਿਲੇ ਸਿੱਖ ਲੋਕ ਰਾਜ ਦਾ ਨਿਰਮਾਣ ਕਰਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਸਿੱਕਾ ਅਤੇ ਮੋਹਰ ਜਾਰੀ ਕਰਕੇ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਇਆ। ਸੋ ਅੱਜ ਹਰ ਕਿਸਾਨ ਦਾ ਫਰਜ ਬਣਦਾ ਹੈ ਕਿ ਬਾਬਾ ਜੀ ਦੇ ਜਨਮ ਦਿਵਸ ਸਮਾਗਮ ਵਿਚ ਹਿੱਸਾ ਲਵੇ।
ਇਸ ਮੌਕੇ ਡਾ. ਸਵਰਾਜ ਸਿੰਘ ਅਤੇ ਬਾਵਾ ਰਵਿੰਦਰ ਨੰਦੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਦੀ ਅਜੋਕੀ ਸਥਿਤੀ ਨੂੰ ਸੰਭਾਲਣ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਫਲਸਫੇ ਤੋਂ ਸੇਧ ਲੈਣ ਦੀ ਜਰੂਰਤ ਹੈ। ਫਾਊਂਡੇਸ਼ਨ ਦੇ ਕਨਵੀਨਰ ਬਲਦੇਵ ਬਾਵਾ ਨੇ ਦੱਸਿਆ ਕਿ 16 ਅਕਤੂਬਰ ਨੂੰ ਡਾ. ਸਵਰਾਜ ਸਿੰਘ ਅਤੇ 7 ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਸਵ. ਤੇਜਾ ਸਿੰਘ ਸਤੰਤਰ ਅਤੇ ਸਵ. ਵਿਧਾਇਕ ਰਾਧਾ ਕਿ੍ਰਸ਼ਨ ਦੇ ਪਰਿਵਾਰ ਦਾ ਵੀ ਸਨਮਾਨ ਕੀਤਾ ਜਾਵੇਗਾ ਜਿਹਨਾਂ ਨੇ ਆਪਣੀ ਜਮੀਨ ਗਰੀਬ ਕਿਸਾਨਾਂ ਵਿਚ ਵੰਡ ਦਿੱਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਦਲ ਸਿੰਘ ਸਿੱਧੂ, ਰਘਵੀਰ ਦਾਸ ਤਪਾ, ਚਰਨਜੀਤ ਬਾਵਾ, ਤਿ੍ਰਲੋਚਨ ਦਾਸ ਬਾਵਾ, ਸੁਰਿੰਦਰ ਸਿੰਘ ਪੱਪੀ ਸਾਬਕਾ ਸਰਪੰਚ ਪੰਡੋਰੀ, ਮੇਜਰ ਸਿੰਘ ਪੰਡੋਰੀ, ਤਰਨਜੀਤ ਸਿੰਘ ਦਾਖਾ, ਬ੍ਰਹਮਜੀਤ ਸਿੰਘ ਸਹਿਬਾਜਪੁਰਾ, ਬੰਟੀ ਮਹਿਲਖੁਰਦ, ਬਲਜੀਤ ਬਾਵਾ, ਸੇਵਕ ਸਿੰਘ, ਆਸ਼ੂ, ਕਿ੍ਰਸ਼ਨ ਲਾਲ, ਸੁੱਚਾ ਸਿੰਘ ਤੁਗਲ, ਨਿਰਮਲ ਸਿੰਘ ਪੰਡੋਰੀ, ਗੁਰਿੰਦਰਜੀਤ ਕੌਰ ਖਹਿਰਾ, ਡਾ. ਜੁਗਰਾਜ ਸਿੰਘ ਖਹਿਰਾ, ਡਾ. ਜਸਮੀਤ ਕੌਰ ਖਹਿਰਾ, ਰਜਨੀਸ਼ ਲੂਥਰਾ, ਕੁਲਦੀਪ ਬਾਵਾ, ਅਵਤਾਰ ਸਿੰਘ, ਗੁਰਦੀਪ ਬਾਵਾ, ਦਰਸ਼ਨ ਬਾਵਾ, ਅਮਰਜੀਤ ਬਾਵਾ, ਕਿ੍ਰਸ਼ਨ ਬਾਵਾ, ਮੱਘਰ ਮੱਲੀ, ਮਹੰਤ ਸੁਖਦੇਵ ਬਾਵਾ ਹੰਡਿਆਇਆ, ਸਾਧੂ ਰਾਮ ਫੌਜੀ, ਜੋਤ ਬਾਵਾ ਪ੍ਰਧਾਨ ਕੋ-ਆਪ੍ਰੇਟਿਵ ਸੁਸਾਇਟੀ, ਗੁਲਸ਼ਨ ਬਾਵਾ, ਨਰੇਸ਼ ਬਾਵਾ, ਜਗਦੀਪ ਬਾਵਾ, ਦਰਸ਼ਨ ਦਾਸ ਬਡਲਾ, ਹਰਕੇਸ਼ ਬਾਵਾ, ਸੁਖਦੇਵ ਰਾਜ ਬਾਵਾ, ਸੰਜੀਵ ਬਾਵਾ, ਦੁਸ਼ਿਅੰਤ ਬਾਵਾ ਫਿਲੋਰ ਵੀ ਹਾਜਰ ਸਨ। ਮੀਟਿੰਗ ਵਿਚ ਸਰਬਸੰਮਤੀ ਨਾਲ ਬਾਦਲ ਸਿੰਘ ਸਿੱਧੂ ਨੂੰ ਫਾਊਂਡੇਸ਼ਨ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ।