ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੱਡੂ ਵੰਡੇ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 20 ਸਤੰਬਰ 2021- ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਰੂਪਨਗਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਵਿਚ ਲੱਡੂ ਵੰਡੇ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਕਾਂਗਰਸੀਆਂ ਨੇ ਢੋਲ ਦੀ ਥਾਪ ਤੇ ਭੰਗਡ਼ਾ ਵੀ ਪਾਇਆ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਰੂਪਨਗਰ ਜਿਲ੍ਹੇ ਦਾ ਮਾਣ ਵਧਿਆ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਓਬੀਸੀ ਕਮਿਸਨ ਦੇ ਵਾਇਸ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਬਿੱਲਾ, ਸੀਨੀਅਰ ਕਾਂਗਰਸੀ ਰਮੇਸ਼ ਗੋਇਲ, ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈਡ਼ੀਆ, ਸਿਟੀ ਕਾਂਗਰਸ ਪ੍ਧਾਨ ਸਤਿੰਦਰ ਨਾਗੀ, ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਅਸ਼ਵਨੀ ਸ਼ਰਮਾ, ਸੀਨੀਅਰ ਕਾਂਗਰਸੀ ਜਗਦੀਸ਼ ਕਾਜਲਾ, ਕੌਂਸਲਰ ਅਸ਼ੋਕ ਵਾਹੀ, ਕੌਂਸਲਰ ਪੋਮੀ ਸੋਨੀ, ਪੰਜਾਬ ਸਕੱਤਰ ਅਮਰਜੀਤ ਸਿੰਘ ਭੁੱਲਰ, ਸੀਨੀਅਰ ਕਾਂਗਰਸੀ ਰਾਜੇਸ਼ਵਰ ਲਾਲੀ, ਓਬੀਸੀ ਵਿਭਾਗ ਦੇ ਜਿਲ੍ਹਾ ਚੇਅਰਮੈਨ ਸ਼ਿਵ ਦਿਆਲ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ, ਮਦਨ ਸਿੰਘ ਬੈਂਸ, ਠੇਕੇਦਾਰ ਜਗਨੰਦਨ ਸਿੰਘ ਰੀਹਲ, ਕੌਂਸਲਰ ਅਮਰਿੰਦਰ ਸਿੰਘ ਰੀਹਲ,ਮਿੰਟੂ ਸਰਾਫ, ਜਿਲ੍ਹਾ ਮਹਿਲਾ ਕਾਂਗਰਸ ਪ੍ਧਾਨ ਕਿਰਨ ਸੋਨੀ ਆਦਿ ਮੌਜੂਦ ਸਨ।