ਮੇਰੇ ਪਿਤਾ ਦੇਣਗੇ ਅਸਤੀਫਾ, ਮੈ਼ਂ ਨਾਲ ਰਾਜ ਭਵਨ ਜਾਵਾਂਗਾ : ਰਣਇੰਦਰ ਸਿੰਘ
ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਥੋੜ੍ਹੀ ਦੇਰਵਿਚ ਅਸਤੀਫਾ ਦੇਣ ਜਾ ਰਹੇ ਹਨ ਤੇ ਮੈਂ ਰਾਜ ਭਵਨ ਵਿਚ ਉਹਨਾਂ ਦੇ ਨਾਲ ਜਾਵਾਂਗਾ।
ਉਹਨਾਂ ਇਹ ਵੀ ਕਿਹਾ ਕਿ ਮੇਰੇ ਪਿਤਾ ਸਾਡੇ ਪਰਿਵਾਰਦੀ ਇਕ ਨਵੀਂ ਸ਼ੁਰੂਆਤ ਵਿਚ ਅਗਵਾਈ ਕਰਨਗੇ।